ਨਿਊਜ਼ ਡੈਸਕ (ਰਿੰਪੀ ਸ਼ਰਮਾ ): ਮਲੋਟ ਦੇ ਪਿੰਡ ਪਨੀਂਵਾਲਾ ਵਿਖੇ ਦੁਬਈ ਤੋਂ ਆਏ ਇੱਕ ਵਿਅਕਤੀ ਨੇ ਆਪਣੇ ਸਾਲੇ ਤੇ ਸਹੁਰੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਪਰਿਵਾਰ ਦੇ 3 ਹੋਰ ਮੈਬਰਾਂ ਨੂੰ ਜਖ਼ਮੀ ਕਰ ਦਿੱਤਾ। ਦੱਸਿਆ ਜਾ ਰਿਹਾ ਰਮਨਦੀਪ ਕੌਰ ਦਾ ਵਿਆਹ 2 ਸਾਲ ਪਹਿਲਾਂ ਬਲਜਿੰਦਰ ਸਿੰਘ ਵਾਸੀ ਗੁਰੂਸਰ ਨਾਲ ਹੋਇਆ ਸੀ। ਰਮਨਦੀਪ ਦਾ ਪਤੀ ਬਲਜਿੰਦਰ ਸਿੰਘ ਡੇਢ ਸਾਲ ਪਹਿਲਾਂ ਦੁਬਈ ਚਲਾ ਗਿਆ। ਰਮਨਦੀਪ ਕੌਰ ਵਾਪਸ ਆਪਣੇ ਪੇਕੇ ਘਰ ਆ ਗਈ । ਜਿੱਥੇ ਉਸਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ।
ਇਸ ਦੌਰਾਨ ਉਸ ਦੇ ਪਤੀ ਤੇ ਸਹੁਰੇ ਪਰਿਵਾਰ ਨਾਲ ਲੜਾਈ ਚੱਲ ਰਹੀ ਸੀ। ਜਦੋ ਅੱਜ ਬਲਜਿੰਦਰ ਸਿੰਘ ਦੁਬਈ ਤੋਂ ਵਾਪਸ ਆਇਆ ਤਾਂ ਉਹ ਸਿੱਧਾ ਪਿੰਡ ਪਨੀਂਵਾਲਾ ਆਪਣੇ ਸਹੁਰੇ ਘਰ ਆਇਆ ਤੇ ਉਸ ਨੇ ਸਹੁਰੇ ਤਰਸੇਮ ਸਿੰਘ, ਘਰ ਵਾਲੀ ਦੇ ਚਾਚੇ ਦੇ ਮੁੰਡੇ ਨਰਿੰਦਰ ਸਿੰਘ ਨੂੰ ਜਖ਼ਮੀ ਕਰ ਦਿੱਤਾ ।ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਮਲੇ ਦੌਰਾਨ ਚਾਚੀ ਸੱਸ ਤੇ ਚਾਚੇ ਨੂੰ ਗੰਭੀਰ ਜਖ਼ਮੀ ਕਰ ਦਿੱਤਾ। ਫਿਲਹਾਲ ਪੁਲਿਸ ਨੇ ਪਰਿਵਾਰਿਕ ਮੈਬਰਾਂ ਦੇ ਬਿਆਨਾਂ 'ਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।