by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਿਮਾਚਲ ਤੇ ਪਹਾੜਾ ਵਿੱਚ ਬਰਫ਼ਬਾਰੀ ਕਾਰਨ ਸੈਲਾਨੀ ਵੱਡੀ ਗਿਣਤੀ 'ਚ ਪਹੁੰਚ ਰਹੇ ਹਨ। ਮੌਸਮ ਵਿਭਾਗ ਅਨੁਸਾਰ 26 ਜਨਵਰੀ ਤੋਂ ਪਹਿਲਾਂ ਮੈਦਾਨੀ ਇਲਾਕਿਆਂ 'ਚ ਬਾਰਿਸ਼ ਪੈਣ ਦੀ ਸੰਭਾਵਨਾ ਵੱਧ ਗਈ ਹੈ। ਦੱਸ ਦਈਏ ਕਿ ਪਹਾੜਾ ਦੀ ਰਾਣੀ ਸ਼ਿਮਲਾ ਸਮੇਤ ਚੋਪਾਲ 'ਚ ਹੋਰ ਵੀ ਸ਼ਹਿਰਾਂ ਵਿੱਚ ਬਰਫ਼ਬਾਰੀ ਜਾਰੀ ਹੈ।
ਮੌਸਮ ਵਿਭਾਗ ਅਨੁਸਾਰ ਵੈਸਟਰਨ ਡਿਸਟਰਬੈਸ ਕਾਰਨ ਮੌਸਮ ਦਾ ਰੂਪ ਬਦਲ ਸਕਦਾ ਹੈ ।24 ਤੋਂ 25 ਜਨਵਰੀ ਨੂੰ ਪਹਾੜੀ ਖੇਤਰਾਂ 'ਵਿੱ'ਚ ਗੜੇ ਪੈਣ ਦੀ ਸੰਭਾਵਨਾ ਹੈ ਤੇ 26 ਤੋਂ 28 ਤੱਕ ਪੰਜਾਬ ,ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਬਾਰਿਸ਼ ਪੈਣ ਦੇ ਆਸਾਰ ਹਨ।ਵੱਧ ਰਹੀ ਠੰਡ ਕਾਰਨ ਆਮ ਲੋਕਾਂ ਦਾ ਜਨ ਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ।