by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੰਗਲ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ , ਜਿੱਥੇ ਪਿੰਡ ਨਿੱਕੂ ਦੀ ਨਹਿਰ 'ਚੋ ਇੱਕ ਕੁੜੀ ਤੇ ਮੁੰਡੇ ਦੀ ਲਾਸ਼ ਬਰਾਮਦ ਹੋਈ ਹੈ। ਜਦੋ ਲੋਕਾਂ ਨੇ ਲਾਸ਼ ਨੂੰ ਪਾਣੀ 'ਚ ਤੈਰਦੇ ਦੇਖਿਆ ਤਾਂ ਇਸ ਬਾਰੇ ਨੰਗਲ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਟੀਮ ਨੂੰ ਬੁਲਾ ਕੇ ਲਾਸ਼ ਨੂੰ ਨਹਿਰ 'ਚੋ ਬਾਹਰ ਕਢਵਾਇਆ । ਅਧਿਕਾਰੀ ਕਮਲਪ੍ਰੀਤ ਨੇ ਕਿਹਾ ਕਿ ਲਾਸ਼ ਨੂੰ ਦੇਖ ਕੇ ਪਤਾ ਲਗਾ ਕਿ ਲਾਸ਼ 10 ਤੋਂ 20 ਦਿਨ ਪੁਰਾਣੀ ਹੈ। ਮ੍ਰਿਤਕ ਨੌਜਵਾਨ ਦੀ ਉਮਰ 23 ਤੋਂ 25 ਸਾਲ ਵਿਚਾਲੇ ਲੱਗਦੀ ਹੈ। ਅਧਿਕਾਰੀ ਨੇ ਕਿਹਾ ਨੌਜਵਾਨ ਦਾ ਕਤਲ ਕੀਤਾ ਗਿਆ ਜਾਂ ਇਹ ਖੁਦ ਮਰਿਆ ਹੈ। ਇਸ ਬਾਰੇ ਪੁਲਿਸ ਵਲੋਂ ਹਾਲੇ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ । ਕਾਰਮਪ੍ਰੀਤ ਨੇ ਕਿਹਾ ਕਿ ਇਲਾਕੇ ਦੀ ਰਹਿਣ ਵਾਲੀ ਇੱਕ ਕੁੜੀ ਵਲੋਂ ਵੀ ਨਹਿਰ 'ਚ ਛਾਲ ਮਾਰਨ ਦਾ ਮਾਮਲਾ ਉਸ ਕੋਲ ਆਇਆ ਹੈ, ਜਿਸ ਦੀ ਨਹਿਰ 'ਚ ਭਾਲ ਕੀਤੀ ਜਾ ਰਹੀ ਹੈ ।