ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਰਹੁ ਕੰਬਾਊ ਵਾਲੀ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ ਇੱਕ 12 ਸਾਲਾ ਬੱਚੀ ਨੂੰ 7 ਦਰਿੰਦਿਆਂ ਨੇ 5 ਦਿਨ ਤੱਕ ਹਵਸ ਦਾ ਸ਼ਿਕਾਰ ਬਣਾਇਆ ਹੈ। ਮਾਮਲਾ ਸਾਹਮਣੇ ਆਉਂਦੇ ਹੀ ਪੁਲਿਸ ਨੇ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ । ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਜਾਣਕਾਰੀ ਦਿੰਦੇ ਕਿਹਾ ਗੈਂਗਰੇਪ ਦੀ ਘਟਨਾ ਤੋਂ ਬਾਅਦ ਪੀੜਤਾ ਲਗਾਤਾਰ ਦਰਦ ਨਾਲ ਚੀਕ ਰਹੀ ਸੀ । ਜਿਸ ਦਾ ਹਸਪਤਾਲ 'ਚ ਇਲਾਜ਼ ਚੱਲ ਰਿਹਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਨਾਬਾਲਗ ਦੇ ਪਿਤਾ ਨੇ ਆਪਣੀ ਧੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਾਜ ਕਰਵਾਈ ਸੀ।
ਪੀੜਤਾ ਦੇ ਪਿਤਾ ਨੇ ਦੱਸਿਆ ਸੀ ਕਿ ਮੇਰੀ ਧੀ ਕੁਝ ਦਿਨ ਤੋਂ ਘਰੋਂ ਲਾਪਤਾ ਹੋ ਗਈ , ਬੇਟੀ ਦੀ ਕਾਫੀ ਭਾਲ ਕੀਤੀ ਗਈ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ । ਇਸ ਤੋਂ ਬਾਅਦ ਪੁਲਿਸ ਨੇ ਕੁੜੀ ਦੀ ਭਾਲ ਕਰਨੀ ਸ਼ੁਰੂ ਕੀਤੀ। ਪੁਲਿਸ ਨੂੰ 7 ਦਿਨ ਬਾਅਦ ਕੁੜੀ ਉਦੈਪੁਰ ਜ਼ਿਲੇ 'ਚ ਲਾਵਾਰਸ ਹਾਲਤ 'ਚ ਮਿਲੀ। ਪੀੜਤਾ ਨੇ ਬਿਆਨ ਵਿੱਚ ਕਿਹਾ ਕਿ ਉਹ ਆਪਣੇ ਜਾਣਕਾਰ ਨੂੰ ਮਿਲਣ ਉਦੈਪੁਰ ਆਈ ਸੀ। ਉੱਥੇ ਇੱਕ ਆਟੋ ਚਾਲਕ ਨੇ ਉਸ ਨੂੰ ਧਰਮਸ਼ਾਲਾ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ। ਪੀੜਤ ਨੇ ਕਿਹਾ ਕਾਫੀ ਦਿਨ ਤੱਕ ਵੱਖ -ਵੱਖ ਵਿਅਕਤੀ ਉਸ ਨਾਲ ਬਲਾਤਕਾਰ ਕਰਦੇ ਰਹੇ। ਫਿਲਹਾਲ ਪੁਲਿਸ ਵਲੋਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।