by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਨੂੰ ਜਿੱਥੇ ਅੱਜ ਦੇ ਦਿਨ ਲੋਕਾਂ ਵਲੋਂ ਫੁੱਲ ਭੱਟ ਕੀਤੇ ਜਾ ਰਹੇ ਹਨ। ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲੋਹੜੀ ਦਾ ਤਿਉਹਾਰ ਨਹੀਂ ਮਨਾਵਾਂਗੇ । ਲੋਕਾਂ ਨੇ ਮੰਗ ਕੀਤੀ ਕਿ ਸਿੱਧੂ ਨੂੰ ਜਲਦ ਹੀ ਇਨਸਾਫ ਦਿੱਤਾ ਜਾਵੇ। ਦੱਸਿਆ ਜਾ ਰਿਹਾ ਪਿੰਡ ਮੂਸਾ ਦੇ ਲੋਕਾਂ ਵਲੋਂ ਪਿੰਡ ਵਿੱਚ ਲੋਹੜੀ ਦਾ ਤਿਉਹਾਰ ਨਾ ਮਨਾਉਣ ਦੀ ਗੱਲ ਕਹੀ ਜਾ ਰਹੀ ਹੈ। ਸਿੱਧੂ ਪਰਿਵਾਰ ਦੇ ਕਰੀਬੀ ਨੇ ਕਿਹਾ ਕਿ ਸਾਡੇ ਲਈ ਕਿਸੇ ਵੀ ਤਿਉਹਾਰ ਦਾ ਕੋਈ ਮਹੱਤਵ ਨਹੀਂ ਹੈ ਕਿਉਕਿ ਸਾਡਾ ਹੋਣਹਾਰ ਪੁੱਤ ਚਲਾ ਗਿਆ । ਉਨ੍ਹਾਂ ਨੇ ਕਿਹਾ ਕਿ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਸੰਨਾਟਾ ਛਾਇਆ ਹੈ । ਸਿੱਧੂ ਦੇ ਸਮਾਰਕ 'ਤੇ ਪਹੁੰਚੇ ਲੋਕਾਂ ਨੇ ਕਿਹਾ ਕਿ ਸਿੱਧੂ ਮੂਸੇਵਾਲ ਬਹੁਤ ਚੰਗਾ ਬੰਦਾ ਸੀ । ਅਸੀਂ ਸਿੱਧੂ ਨੂੰ ਸ਼ਰਧਾਜਲੀ ਭੇਟ ਕਰਨ ਆਏ ਹਾਂ। ਉਨ੍ਹਾਂ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਹੈ ਤਾਂ ਖੁਸ਼ੀ ਦਾ ਤਿਉਹਾਰ ਪਰ , ਜੋ ਸਿੱਧੂ ਨਾਲ ਹੋਇਆ ਹੈ ਉਸ ਦਾ ਸਾਨੂੰ ਬਹੁਤ ਦੁੱਖ ਹੈ ।