by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਫੋਜੀਆਂ ਨੂੰ ਜ਼ਬਰਦਸਤੀ ਹੈਲਮੇਟ ਪਹਿਣਾਉਣ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਫੋਜਾ ਹਮੇਸ਼ਾ ਦਸਤਾਰ ਹੀ ਸਜਾਉਣਗੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਇਤਿਹਾਸ ਗਵਾਹ ਹੈ ਕਿ ਸਿੱਖ ਫ਼ੌਜੀਆਂ ਸਿਰ ਤੇ ਟੋਪੀ ਜਾਂ ਹੈਲਮੇਟ ਨਹੀ ਪਾ ਸਕਦੇ ਹਨ। ਸਿੱਖਾਂ ਲਈ ਦਸਤਾਰ ਇੱਕ ਤਾਜ ਹੈ। ਇਸ ਦੀ ਥਾਂ ਟੋਪੀ ਜਾਂ ਹੈਲਮੇਟ ਨਹੀ ਲੈ ਸਕਦਾ ਹੈ । ਉਨ੍ਹਾਂ ਨੇ ਕਿਹਾ ਮੈ ਭਾਰਤ ਸਰਕਾਰ ਵਲੋਂ ਲਏ ਇਸ ਫੈਸਲੇ ਦਾ ਵਿਰੋਧ ਕਰਦਾ ਹੈ। ਵਿਸ਼ਵ ਯੁੱਧ ਦੌਰਾਨ ਵੀ ਸਿੱਖਾਂ ਨੇ ਦਸਤਾਰਾਂ ਸਜਾਇਆ ਹਨ । ਉਨ੍ਹਾਂ ਨੇ ਕਿਹਾ ਭਾਰਤ ਸਰਕਾਰ ਇਸ ਫੈਸਲੇ 'ਤੇ ਮੁੜ ਵਿਚਾਰ ਕਰੇ।