by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਾਸਾ ਨੇ ਇੱਕ ਤਾਰੇ ਦੇ ਚੱਕਰ 'ਚ ਇੱਕ ਗ੍ਰਹਿ ਦੀ ਖੋਜ ਕੀਤੀ ਹੈ। ਦੱਸਿਆ ਜਾ ਰਿਹਾ ਇਸ ਗ੍ਰਹਿ ਦਾ ਆਕਾਰ ਧਰਤੀ ਵਰਗਾ ਹੈ। ਇਸ ਗ੍ਰਹਿ ਦਾ ਨਾਮ TOI 700e ਹੈ । ਇਸ ਗ੍ਰਹਿ 'ਤੇ ਪਾਣੀ ਤਰਲ ਅਵਸਥਾ 'ਚ ਪਾਏ ਜਾਣ ਦੀ ਸੰਭਾਵਨਾ ਹੈ ।ਇਹ ਇੱਕ ਪਥਰੀਲੇ ਗ੍ਰਹਿ ਹੈ ,ਜਿਸ ਦਾ 97 ਫੀਸਦੀ ਆਕਾਰ ਧਰਤੀ ਵਰਗਾ ਹੈ । ਇਹ ਚੋਥਾ ਗ੍ਰਹਿ ਹੈ, ਜੋ ਕਿ ਇੱਕ ਬੋਨੇ ਤਾਰੇ TOI 700e ਦੇ ਚੱਕਰ 'ਚ ਖੋਜਿਆ ਗਿਆ । ਜ਼ਿਕਰਯੋਗ ਹੈ ਕਿ 2 ਸਾਲ ਪਹਿਲਾਂ ਨਾਸਾ ਵਲੋਂ ਇੱਕ ਗ੍ਰਹਿ ਦੀ ਖੋਜ ਕੀਤੀ ਗਈ ਸੀ ।ਜਿਸ ਦਾ ਨਾਮ TOI 700d ਸੀ। ਇਸ ਦਾ ਵੀ ਆਕਾਰ ਧਰਤੀ ਵਰਗਾ ਹੈ। TOI 700 ਦਾ ਸਭ ਤੋਂ ਨੇੜੇ ਗ੍ਰਹਿ TOI 700B ਹੈ। ਇਹ ਤਾਰੇ ਧਰਤੀ ਦਾ ਇੱਕ ਚੱਕਰ 10 ਦਿਨਾਂ 'ਚ ਪੂਰਾ ਕਰਦਾ ਹੈ । ਤਰਲ ਪਾਣੀ ਦੀ ਸੰਭਾਵਨਾ ਹੀ ਦੱਸੇ ਗਈ ਕਿ ਗ੍ਰਹਿ ਜੀਵਨ ਦੇ ਰਹਿਣ ਯੋਗ ਹੋ ਸਕਦਾ ਹੈ ।