by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਦੋਵਾਲ 'ਚ ਚਾਈਨਾ ਡੋਰ ਨਾਲ ਪਤੰਗ ਉਡਾਉਦੇ ਬੱਚੇ ਦੀ ਜਦੋ ਪਤੰਗ ਬਿਜਲੀ ਦੀ ਤਾਰਾਂ 'ਚ ਜਾ ਫਸੀ , ਖਿੱਚਣ ਸਮੇ ਬਿਜਲੀ ਦੀਆ ਤਾਰਾਂ 'ਚੋ ਕਰੰਟ ਲਗਣ ਨਾਲ 7 ਸਾਲਾਂ ਮਾਸੂਮ ਬੱਚੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਬੱਚੇ ਦੇ ਦੋਸਤ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕਰੰਟ ਲੱਗਣ ਨਾਲ ਉਸ ਦੇ ਦੋਵੇ ਹੱਥ ਝੁਲਸ ਗਏ ।ਜਿਸ ਨੂੰ ਮੌਕੇ ਤੇ ਨਿੱਜੀ ਹਸਪਤਾਲ ਇਲਾਜ਼ ਲਈ ਦਾਖਲ ਕਰਵਾਇਆ ਗਿਆ । ਜਾਣਕਾਰੀ ਅਨੁਸਾਰ ਬਦੋਵਾਲ ਦੇ ਰਹਿਣ ਵਾਲੇ ਗੁਰਭੇਜ ਸਿੰਘ ਦਾ 7 ਸਾਲਾਂ ਪੁੱਤ ਮਨਕੀਰਤ ਸਿੰਘ ਚਾਈਨਾ ਡੋਰ ਨਾਲ ਪਤੰਗ ਉਡਾ ਰਿਹਾ ਸੀ, ਜਦਕਿ ਉਸ ਦਾ ਦੋਸਤ ਹੋਮਵਰਕ ਕਰ ਰਿਹਾ ਸੀ। ਇਸ ਦੌਰਾਨ ਮਨਕੀਰਤ ਦੀ ਪਤੰਗ ਬਿਜਲੀ ਦੀਆਂ ਤਾਰਾਂ 'ਚ ਫਸ ਗਈ ।ਜਦੋ ਮੁੰਡੇ ਨੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ।