by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੰਮੂ ਕਸ਼ਮੀਰ 'ਚ ਭਾਰਤੀ ਫੋਜ ਦੇ ਜਵਾਨਾਂ ਨਾਲ ਵੱਡਾ ਹਾਦਸਾ ਵਾਪਰ ਗਿਆ । ਇਸ ਹਾਦਸੇ ਦੌਰਾਨ 3 ਫੋਜੀ ਜਵਾਨ ਸ਼ਹੀਦ ਹੋ ਗਏ ਹਨ । ਦੱਸਿਆ ਜਾ ਰਿਹਾ ਕੰਟਰੋਲ ਰੇਖਾ ਕੋਲ ਗਸ਼ਤ ਦੌਰਾਨ ਡੂੰਘੀ ਖੱਡ 'ਚ ਡਿੱਗਣ ਕਾਰਨ 3 ਫੋਜੀ ਜਵਾਨ ਸ਼ਹੀਦ ਹੋ ਗਏ । ਫੋਜ ਦੇ ਉੱਚ ਅਧਿਕਾਰੀ ਨੇ ਕਿਹਾ ਜੰਮੂ ਕਸ਼ਮੀਰ ਦੇ ਕੁਪਵਾੜਾ 'ਵਿੱ'ਚ ਹਾਦਸੇ ਦੌਰਾਨ 3 ਫੋਜ ਦੇ ਜਵਾਨ ਸ਼ਹੀਦ ਹੋ ਗਏ ਹਨ । ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ CM ਮਾਨ ਨੇ ਟਵੀਟ ਕਰਕੇ ਦੁੱਖ ਜਤਾਇਆ ਹੈ । CM ਮਾਨ ਨੇ ਟਵੀਟ ਕਰ ਲਿਖਿਆ: ਜੰਮੂ ਕਸ਼ਮੀਰ 'ਚ ਗਸ਼ਤ ਦੌਰਾਨ ਗੱਡੀ ਡੂੰਘੀ ਖੱਡ ਵਿੱਚ ਡਿੱਗਣ ਦੀ ਸੂਚਨਾ ਮਿਲੀ ਹੈ…. ਹਾਦਸੇ 'ਚ 3 ਜਵਾਨ ਵੀ ਸ਼ਹੀਦ ਹੋਏ…. ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਹਿੰਮਤ ਪ੍ਰਦਾਨ ਕਰਨ ।