by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਘਰਾਂ 'ਚ ਕਈ ਲੋਕ ਪਾਲਤੂ ਜਾਨਵਰ ਰੱਖਣ ਦੇ ਸ਼ੋਕੀਨ ਹੁੰਦੇ ਹਨ। ਜ਼ਿਆਦਾਤਰ ਘਰਾਂ ਵਿੱਚ ਲੋਕ ਕੁੱਤੇ ਰੱਖਣਾ ਪਸੰਦ ਕਰਦੇ ਹਨ ਪਰ ਕੁੱਤਿਆਂ ਦੀਆਂ ਕੁਝ ਅਜਿਹੀਆਂ ਨਸਲਾਂ ਵੀ ਹੁੰਦੀਆਂ ਹਨ। ਜਿਨ੍ਹਾਂ ਤੋਂ ਬਚਣ ਦੀ ਲੋੜ ਹੈ ਕਿਉਕਿ ਇਹ ਜਾਨ ਵੀ ਲੈ ਸਕਦੇ ਹਨ ।ਸੋਸ਼ਲ ਮੀਡੀਆ 'ਤੇ ਦਿਲ -ਦਹਿਲਾਉਣ ਵਾਲੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਦੇਖਿਆ ਜਾ ਸਕਦਾ ਹੈ ਕਿਵੇਂ ਇੱਕ ਪਾਲਤੂ ਕੁੱਤਾ ਮਾਂ ਦੇ ਸਾਹਮਣੇ ਹੀ ਬੱਚੇ ਨੂੰ ਨੋਚ - ਨੋਚ ਖਾ ਰਿਹਾ ਹੈ ਪਰ ਲੋਕਾਂ ਵਲੋਂ ਬੱਚੇ ਨੂੰ ਲਗਾਤਾਰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।