by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਲੈਗਲੇ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ 17 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਟੇਰਨ ਸਿੰਘ ਦੇ ਰੂਪ 'ਚ ਹੋਈ ਹੈ, ਜੋ ਕਿ ਕਬੱਡੀ ਦਾ ਇੱਕ ਉਭਰਦਾ ਖਿਡਾਰੀ ਸੀ। ਦੱਸਿਆ ਜਾ ਰਿਹਾ ਕਿ ਟੇਰਨ ਸਿੰਘ ਬੀਤੀ ਰਾਤ ਕੰਮ ਤੋਂ ਘਰ ਜਾ ਰਿਹਾ ਸੀ। ਮੌਸਮ ਖ਼ਰਾਬ ਹੋਣ ਕਾਰਨ ਉਸ ਦੀ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ । ਜਿਸ ਕਾਰਨ ਟੇਰਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਟੇਰਨ ਸਿੰਘ ਤਮਨਾਵਿਸ ਸੈਕੰਡਰੀ ਸਕੂਲ ਦਾ ਇੱਕ ਵਿਦਿਆਰਥੀ ਸੀ। ਸਕੂਲ ਪ੍ਰਸ਼ਾਸਨ ਦੇ ਦੱਸਿਆ ਕਿ ਟੇਰਨ ਨੂੰ ਕੁਸ਼ਤੀ ਤੇ ਕਬੱਡੀ ਨਾਲ ਬਹੁਤ ਪਿਆਰ ਸੀ ।