ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀਂ ਫਗਵਾੜਾ ਦੇ ਅਰਬਨ ਅਸਟੇਟ 'ਚ ਗੱਡੀ ਖੋਹ ਕੇ ਭੱਜਣ ਵਾਲੇ ਚੋਰਾਂ ਨੂੰ ਫੜ ਰਹੇ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੀ ਗੋਲੀ ਲਗਣ ਨਾਲ ਮੌਤ ਹੋ ਗਈ ਸੀ। ਦੱਸ ਦਈਏ ਕਿ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹਨ ਤੇ ਬਹੁਤ ਲੋਕ ਕੁਲਦੀਪ ਸਿੰਘ ਨੂੰ ਫਾਲੋਅ ਕਰਦੇ ਹਨ। ਮ੍ਰਿਤਕ ਕੁਲਦੀਪ ਸਿੰਘ ਨੂੰ ਸੋਸ਼ਲ ਮੀਡੀਆ 'ਤੇ ਕਮਲ ਬਾਜਵਾ ਦੇ ਨਾਮ ਤੋਂ ਜਾਣਿਆ ਜਾਂਦਾ ਸੀ। ਕੁਲਦੀਪ ਸਿੰਘ ਬਾਜਵਾ ਦੀ ਮੌਤ ਨਾਲ ਪਰਿਵਾਰਿਕ ਮੈਬਰਾਂ ਸਮੇਤ ਕਰੀਬੀ ਦੋਸਤਾਂ ਨੂੰ ਵੱਡਾ ਝਟਕਾ ਲਗਾ ਹੈ।
ਦੱਸਿਆ ਜਾ ਰਿਹਾ ਕਿ SHO ਅਮਨਦੀਪ ਨਾਹਰ ਦੇ ਗੰਨਮੈਨ ਕੁਲਦੀਪ ਸਿੰਘ ਬਾਜਵਾ ਦਾ ਬੀਤੀ ਦਿਨੀਂ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਇਸ ਮਾਮਲੇ ਵਿੱਚ ਪੁਲਿਸ ਨੇ ਕਰਵਾਈ ਕਰਦੇ ਹੋਏ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ,ਜਦਕਿ ਇੱਕ ਦੋਸ਼ੀ ਫਰਾਰ ਦੱਸਿਆ ਜਾ ਰਿਹਾ । ਪੁਲਿਸ ਵਲੋਂ ਫਰਾਰ ਦੋਸ਼ੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ ।