DSP ਨੇ ਆਪਣੀ ਪਤਨੀ ਨਾਲ ਮਿਲ ਕੇ ਕੀਤਾ ਇਹ ਵੱਡਾ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਨਸਾ ਜੇਲ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜੇਲ੍ਹ ਤਾਇਨਾਤ DSP ਨੇ ਆਪਣੀ ਪਤਨੀ ਨਾਲ ਮਿਲ ਕੇ ਵੱਡਾ ਕਾਰਾ ਕੀਤਾ ਹੈ। ਦੱਸਿਆ ਜਾ ਰਿਹਾ ਕਿ DSP ਨੇ ਆਪਣੀ ਪਤਨੀ ਨੂੰ ਫਰਜ਼ੀ ਜੱਜ ਬਣਾ ਕੇ ਪੁਲਿਸ ਵਿਭਾਗ 'ਚ ਨੌਕਰੀ ਦਿਵਾਉਣ ਦੇ ਨਾਂ 'ਤੇ ਕਈ ਨੌਜਵਾਨਾਂ ਨਾਲ ਕਰੋੜਾ ਦੀ ਠਗੀ ਕੀਤੀ ਹੈ। ਪੁਲਿਸ ਕਮਿਸ਼ਨਰ ਨੇ ਆਪਣੀ ਟੀਮ ਨਾਲ ਮਿਲੇ ਕੇ ਸਾਂਝਾ ਅਪ੍ਰੇਸ਼ਨ ਚਲਾ ਦੋਵੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ।ਜਦੋ ਕਿ ਉਨ੍ਹਾਂ ਦੇ 2 ਦੋਸ਼ੀ ਫਰਾਰ ਚੱਲ ਰਹੇ ਹਨ । ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ DSP ਨਰਪਿੰਦਰ ਸਿੰਘ ਤੇ ਉਸ ਦੀ ਪਤਨੀ ਦੀਪਕਿਰਣ ਦੇ ਰੂਪ 'ਚ ਹੋਈ ਹੈ ।DSP ਨਰਪਿੰਦਰ ਸਿੰਘ ਮਾਨਸਾ ਜੇਲ੍ਹ 'ਚ ਡਿਪਟੀ ਸੁਪਰਡੈਂਟ ਦੀ ਪੋਸਟ 'ਤੇ ਤਾਇਨਾਤ ਸੀ, ਇਸ ਠਗੀ 'ਚ ਉਨ੍ਹਾਂ ਨਾਲ ਸੁਖਦੇਵ ਸਿੰਘ ਤੇ ਲਖਵਿੰਦਰ ਸਿੰਘ ਵੀ ਸ਼ਾਮਲ ਸੀ। ਇਹ ਦੋਵੇ ਫਰਾਰ ਹਨ।

ਉਨ੍ਹਾਂ ਦੀ ਭਾਲ 'ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ।ਫਿਲਹਾਲ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ।ਪੁਲਿਸ ਕਮਿਸ਼ਨ ਨੇ ਦੱਸਿਆ ਕਿ DSP ਨਰਪਿੰਦਰ ਸਿੰਘ ਪਹਿਲਾਂ ਲੁਧਿਆਣਾ ਜੇਲ੍ਹ ਵਿੱਚ ਡਿਪਟੀ ਸੁਪਰਡੈਂਟ ਵਜੋਂ ਤਾਇਨਾਤ ਸੀ, ਜਦੋ ਕਿ ਦੀਪਕਿਰਣ ਖੁਦ ਨੂੰ ਐਡਵੋਕੇਟ ਦੱਸਦੀ ਸੀ। ਜੋ ਆਮ ਕਰ ਕੇ ਕਿਸੇ ਨਾਲ ਕਿਸੇ ਮਾਮਲੇ 'ਚ ਲੁਧਿਆਣਾ ਜੇਲ੍ਹ ਵਿੱਚ ਆਉਂਦੀ ਜਾਂਦੀ ਰਹਿੰਦੀ ਸੀ। ਇਸ ਦੌਰਾਨ ਹੀ ਦੋਵਾਂ ਦੀ ਮੁਲਾਕਾਤ ਹੋਈ ਸੀ, ਫਿਰ ਦੋਵਾਂ ਨੇ ਵਿਆਹ ਕਰਵਾ ਲਿਆ। ਜਾਣਕਾਰੀ ਅਨੁਸਾਰ ਦੀਪਕਿਰਣ ਪਹਿਲਾ ਹੀ ਤਲਾਕਸ਼ੁਦਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।