by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜ਼ੀਰਾ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਦਾ ਮਨੀਲਾ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਕਿਸਾਨ ਮਜ਼ਦੂਰ ਕਮੇਟੀ ਦੇ ਆਗੂ ਪੂਰਨ ਸਿੰਘ ਨੂੰ ਉਸ ਸਮੇ ਸਦਮਾ ਲੱਗਾ, ਜਦੋ ਉਨ੍ਹਾਂ ਦੇ ਨੌਜਵਾਨ ਪੁੱਤ ਭੋਲੂ ਦਾ ਮਨੀਲਾ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਕੁਝ ਸਾਲ ਪਹਿਲਾਂ ਵੀ ਇਸ ਪਿੰਡ ਦੇ ਨੌਜਵਾਨ ਭਗਵੰਤ ਸਿੰਘ ਦਾ ਮਨੀਲਾ 'ਚ ਕਤਲ ਕਰ ਦਿੱਤਾ ਸੀ, ਜੋ ਕਿ ਭੋਲੂ ਦੇ ਕਰੀਬੀ ਸਾਥੀ ਸੀ। ਮ੍ਰਿਤਕ ਭੋਲੂ 4 ਸਾਲ ਪਹਿਲਾਂ ਮਨੀਲਾ ਗਿਆ ਸੀ। ਦੱਸਿਆ ਜਾ ਰਿਹਾ ਕਿ ਮ੍ਰਿਤਕ ਭੋਲੂ ਦਾ ਭਰਾ ਵੀ ਮਨੀਲਾ 'ਚ ਹੈ। ਮ੍ਰਿਤਕ ਰਾਤ ਨੂੰ ਰੋਟੀ ਲੈਣ ਲਈ ਬਾਜ਼ਾਰ ਗਿਆ ਸੀ। ਇਸ ਦੌਰਾਨ ਹੀ ਕੁਝ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ।