by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ 'ਚ BSF ਨੂੰ ਵੱਡੀ ਸਫ਼ਲਤਾ ਮਿਲੀ ਹੈ ,BSF ਨੇ ਸਰਹੱਦ ਦੇ ਕੋਲ ਖੇਤਾਂ ਵਿੱਚ 1 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੀ ਕੀਮਤ 8 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਪਾਕਿਸਤਾਨੀ ਤਸਕਰਾਂ ਨੇ ਸੰਘਣੀ ਧੁੰਦ ਦਾ ਫ਼ਾਇਦਾ ਚੁੱਕ ਕੇ ਤਾਰਾਂ ਦੇ ਪਾਰ ਖੇਤਾਂ 'ਚ ਹੈਰੋਈਨ ਨੂੰ ਛੁਪਾ ਦਿੱਤਾ ਸੀ ਪਰ BSF ਨੇ ਪਾਕਿਰਸਾਨੀ ਤਸਕਰਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ । ਇਹ ਹੈਰੋਇਨ ਦੀ ਖੇਪ ਨਸ਼ਾ ਤਸਕਰਾਂ ਨੇ ਫਿਰੋਜ਼ਪੁਰ ਦੇ ਪਿੰਡ ਪੀਰ ਇਸਮਾਈਲ ਖਾਂ 'ਚ ਤਾਰਾਂ ਦੇ ਪਾਰ ਖੇਤਾਂ ਵਿੱਚ ਛੁਪਾ ਕੇ ਰੱਖ ਦਿੱਤੀ ਸੀ। BSF ਵਲੋਂ ਜ਼ਬਤ ਕੀਤੀ ਗਈ ਖੇਪ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਾਕਿਤਸਾਨੀ ਤਸਕਰਾਂ ਵਲੋਂ ਡਰੋਨ ਰਾਹੀਂ ਪੰਜਾਬ 'ਚ ਨਸ਼ਾ ਤੇ ਹਥਿਆਰ ਸਪਲਾਈ ਕੀਤੇ ਜਾ ਰਹੇ ਹਨ ।