by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਸ਼ਿਆਰਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ 20 ਸਾਲਾ ਕੁੜੀ ਨੂੰ ਕੁਝ ਬਦਮਾਸ਼ਾਂ ਵਲੋਂ ਅਗਵਾ ਕੀਤਾ ਗਿਆ । ਦੱਸਿਆ ਜਾ ਰਿਹਾ ਹੁਸ਼ਿਆਰਪੁਰ 'ਚ ਅਸਲਾਮਾਬਾਦ ਵਿੱਚ 20 ਸਾਲਾ ਕੁੜੀ ਨੂੰ ਬਦਮਾਸ਼ਾਂ ਨੇ ਘਰੋਂ ਅਗਵਾ ਕਰ ਲਿਆ । ਕੁੜੀ ਦੀ ਪਛਾਣ ਦੀਪਿਕਾ ਦੇ ਰੂਪ 'ਚ ਹੋਈ ਹੈ। ਦੀਪਿਕਾ ਦੀ ਮਾਂ ਨੇ ਦੱਸਿਆ ਕਿ ਰਾਤ 10 ਵਜੇ ਗੇਟ ਦੇ ਬਾਹਰ ਕਾਰ 'ਚ ਕੁਝ ਨੌਜਵਾਨ ਸਵਾਰ ਸੀ।
ਜਿਨ੍ਹਾਂ 'ਚੋ ਇੱਕ ਨੌਜਵਾਨ ਨੇ ਘਰ ਦਾ ਦਰਵਾਜ਼ਾ ਖੜ੍ਹਕਾਇਆ, ਦੀਪਿਕਾ ਜਦੋ ਦਰਵਾਜ਼ਾ ਖੋਲ੍ਹਣ ਗਈ ਤਾਂ ਨੌਜਵਾਨ ਨੇ ਕੁੜੀ ਨੂੰ ਅਗਵਾ ਕਰ ਲਿਆ। ਪਰਿਵਾਰਿਕ ਮੈਬਰਾਂ ਵਲੋਂ ਇਸ ਘਟਨਾ ਦੀ ਜਾਣਕਾਰੀ ਮੌਕੇ 'ਤੇ ਪੁਲਿਸ ਨੂੰ ਦਿੱਤੀ ਗਈ। ਦੀਪਿਕਾ ਦੀ ਮਾਂ ਨੇ ਕਿਹਾ ਉਸ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।