by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਕੁਝ ਯਾਤਰੀਆਂ ਵੱਲੋ ਕਾਫੀ ਹੰਗਾਮਾ ਕੀਤਾ ਗਿਆ। ਦੱਸਿਆ ਜਾ ਰਿਹਾ ਅਮਰੀਕਾ ਜਾਣ ਵਾਲੇ ਯਾਤਰੀ 2 ਦਿਨਾਂ ਤੋਂ ਹਵਾਈ ਅੱਡੇ 'ਤੇ ਫਸੇ ਹੋਏ ਸੀ। ਯਾਤਰੀਆਂ ਨੇ ਦੱਸਿਆ ਕਿ ਨਾ ਤਾਂ ਉਨ੍ਹਾਂ ਨੂੰ ਬਾਹਰ ਜਾਣ ਦਿੱਤਾ ਜਾ ਰਿਹਾ ਸੀ ਨਾ ਹੀ ਉਨ੍ਹਾਂ ਨੂੰ ਫਲਾਈਟ ਬਾਰੇ ਕੁਝ ਦੱਸਿਆ ਜਾ ਰਿਹਾ ਸੀ।
ਯਾਤਰੀਆਂ ਨੇ ਕਿਹਾ ਅਮਰੀਕਾ ਜਾਣ ਲਈ ਇੱਕ ਵਿਦੇਸ਼ ਦੀ ਕੰਪਨੀ ਨਿਓਸ ਕੋਲ ਫਲਾਈਟ ਬੁੱਕ ਕੀਤੀ। 4 ਜਨਵਰੀ ਨੂੰ ਯਾਤਰੀ ਅੰਦਰ ਦਾਖ਼ਲ ਹੋ ਗਏ ਸੀ ਪਰ ਉਸ ਤੋਂ ਬਾਅਦ 5 ਜਨਵਰੀ ਤੱਕ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਸਟਾਫ ਨੇ ਪਹਿਲਾਂ ਕਿਹਾ ਕਿ 1 ਘੰਟੇ 'ਚ ਫਲਾਈਟ ਆ ਰਹੀ ਹੈ ਪਰ 5 ਜਨਵਰੀ ਤੱਕ ਕੋਈ ਫਲਾਈਟ ਨਹੀਂ ਆਈ। ਜਿਸ ਕਾਰਨ ਯਾਤਰੀਆਂ ਵਲੋਂ ਜਮ ਕੇ ਹੰਗਾਮਾ ਕੀਤਾ ਗਿਆ।