ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੀਤੀ ਰਾਤ ਸ਼੍ਰੀ ਦਰਬਾਰ ਸਾਹਿਬ ਦੇ ਕੋਲੋਂ 2 ਨਿਹੰਗ ਸਿੰਘਾਂ ਦੀ ਆਪਸ 'ਚ ਲੜਾਈ ਹੋ ਗਈ। ਦੱਸਿਆ ਜਾ ਰਿਹਾ ਇਸ ਲੜਾਈ ਦੌਰਾਨ 1 ਨਿਹੰਗ ਸਿੰਘ ਦਾ ਗੁੱਟ ਵੱਡਿਆਂ ਗਿਆ । ਮੌਕੇ 'ਤੇ ਹੀ ਜਖ਼ਮੀ ਨਿਹੰਗ ਸਿੰਘ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਕੁਝ ਨਿਹੰਗ ਸਿੰਘ ਕਿਸੇ ਗੱਲ ਨੂੰ ਲੈ ਕੇ ਆਪਸ 'ਚ ਬਹਿਸ ਕਰਨ ਲਗ ਗਏ । ਦੇਖਦੇ ਹੀ ਦੇਖਦੇ ਹੀ ਇਸ ਵਿਵਾਦ ਨੇ ਖੂਨੀ ਰੂਪ ਧਾਰਨ ਕਰ ਲਿਆ ਤੇ ਇੱਕ ਨਿਹੰਗ ਸਿੰਘ ਦੇ ਦੂਜੇ ਨਿਹੰਗ ਸਿੰਘ ਦਾ ਗੁੱਟ ਵੱਢ ਦਿੱਤਾ।
ਜਿਸ ਤੋਂ ਬਾਅਦ ਜਖ਼ਮੀ ਹਾਲਤ 'ਚ ਨਿਹੰਗ ਸਿੰਘ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਜਖ਼ਮੀ ਨਿਹੰਗ ਸਿੰਘ ਵਿੱਕੀ ਥੋਮਸ ਸਿੰਘ ਦਾ ਸਾਥੀ ਦੱਸਿਆ ਜਾ ਰਿਹਾ ਹੈ । ਵਿੱਕੀ ਥੋਮਸ ਨੇ ਦੱਸਿਆ ਕਿ ਰਮਨਦੀਪ ਸਿੰਘ ਇੱਕ ਨਿਹੰਗ ਸਿੰਘ ਨਾਲ ਉਸ ਦੇ ਸਾਥੀ ਸ਼ੁਸ਼ੀਲ ਨਿਹੰਗ ਸਿੰਘ ਦੀ ਲੜਾਈ ਹੋ ਗਈ ਸੀ। ਦੋਵਾਂ ਧਿਰਾਂ 'ਚ ਹੋਏ ਝਗੜੇ ਦੌਰਾਨ ਕਿਰਪਾਨ ਲਗਣ ਕਾਰਨ ਸ਼ੁਸ਼ੀਲ ਨਿਹੰਗ ਸਿੰਘ ਦਾ ਗੁੱਟ ਵੱਡਿਆਂ ਗਿਆ। ਜਦਕਿ ਰਮਨਦੀਪ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਨਿਹੰਗ ਸਿੰਘ ਰਮਨਦੀਪ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।