ਏਸ਼ੀਅਨ ਹਾਕੀ ਚੈਂਪੀਅਨਸ਼ਿਪ ‘ਚ ਗੁਰਿੰਦਰ ਸਿੰਘ ਨੂੰ ਅੰਪਾਇਰ ਮੈਨੇਜਰ ਕੀਤਾ ਗਿਆ ਨਿਯੁਕਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਰਹਿਣ ਵਾਲੇ ਹਾਕੀ ਇੰਡੀਆ ਦੇ ਅੰਪਾਇਰ ਮੈਨੇਜਰ ਗੁਰਿੰਦਰ ਸਿੰਘ ਨੂੰ ਏਸ਼ੀਅਨ ਚੈਂਪੀਅਨਸ਼ਿਪ ਲਈ ਅੰਪਾਇਰ ਮੈਨੇਜਰ ਨਿਯੁਕਤ ਕੀਤਾ ਗਿਆ। ਜੋ ਕਿ ਪੰਜਾਬ ਤੇ ਜਲੰਧਰ ਵਾਸੀਆਂ ਲਈ ਮਾਣ ਦੀ ਗੱਲ ਹੈ ਕਿਉਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਏਸ਼ੀਅਨ ਹਾਕੀ ਫੈਡਰੇਸ਼ਨ ਵਲੋਂ ਜਲੰਧਰ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਨੂੰ ਮੈਨਜ਼ ਜੂਨੀਅਰ AHF ਕੱਪ ਮਸਕਟ ,ਓਮਾਨ 2023 ਲਈ ਅੰਪਾਇਰ ਮੈਨੇਜਰ ਨਿਯੁਕਤ ਕੀਤਾ ਗਿਆ । ਦੱਸ ਦਈਏ ਕਿ ਇਹ ਚੈਂਪੀਅਨਸ਼ਿਪ 6 ਤੋਂ 12 ਜਨਵਰੀ ਤੱਕ ਮਸਕਟ , ਓਮਾਨ 'ਚ ਹੀ ਹੋਵੇਗੀ। ਮੁਕਾਬਲੇ ਦੇ ਸਾਰੇ ਅੰਪਾਇਰ ਗੁਰਿੰਦਰ ਸਿੰਘ ਦੇ ਅੰਡਰ ਹੋਣਗੇ । ਉਨ੍ਹਾਂ ਦੀ ਇਸ ਨਿਯੁਕਤੀ ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਸਮੇਤ ਹੋਰ ਮੈਬਰਾਂ ਨੇ ਵਧਾਈਆਂ ਦਿੱਤੀਆਂ ਹਨ।