ਨਿਊਜ਼ ਡੈਸਕ (ਰਿੰਪੀ ਸ਼ਰਮਾ): ਫਿਰੋਜ਼ਾਬਾਦ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੇਖਣ ਨੂੰ ਮਿਲਿਆ ਕਿ 81 ਸਾਲਾ ਦੀ ਮਹਿਲਾ ਨੂੰ ਬ੍ਰੇਨ ਹੈਮਰੇਜ ਹੋਇਆ ਸੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋ ਰਿਸ਼ਤੇਦਾਰ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕਰ ਰਹੇ ਸੀ ਤਾਂ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਲਿਜਾਇਆ ਜਾ ਰਿਹਾ ਸੀ। ਅਚਾਨਕ ਮਹਿਲਾ ਨੇ ਅੱਖਾਂ ਖੋਲ੍ਹ ਲਈਆਂ, ਇਹ ਸਭ ਦੇਖ ਕੇ ਮੌਕੇ 'ਤੇ ਮੌਜੂਦ ਲੋਕ ਵੀ ਹੈਰਾਨ ਰਹਿ ਗਏ। ਜਿਸ ਤੋਂ ਬਾਅਦ ਮਹਿਲਾ ਨੂੰ ਘਰ ਲਿਆਂਦਾ ਗਿਆ ਪਰ ਦੂਜੇ ਦਿਨ ਹੀ ਮਹਿਲਾ ਦੀ ਮੌਤ ਹੋ ਗਈ। ਇਹ ਮਾਮਲਾ ਜ਼ਿਲ੍ਹੇ ਦੇ ਜਸਰਾਨਾ ਪਿੰਡ ਦੇ ਬਿਲਾਸਪੁਰ ਦਾ ਹੈ ।
ਇੱਥੇ ਦੀ ਰਹਿਣ ਵਾਲੀ ਰਹਿਭੇਜੀ ਨੂੰ ਬਿਮਾਰੀ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ । ਜਿਥੇ ਹਰਿਭੇਜੀ ਦੇ ਦਿਲ ਤੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ। ਡਾਕਟਰ ਨੇ ਦੱਸਿਆ ਕਿ ਹੁਣ ਇਸ ਦੀ ਮੌਤ ਹੋ ਚੁੱਕੀ ਹੈ। ਹਰਿਭੇਜੀ ਦਾ ਪੁੱਤ ਸੁਗਰੀਵ ਸਿੰਘ ਆਪਣੀ ਮਾਂ ਨੂੰ ਮ੍ਰਿਤਕ ਸਮਝ ਕੇ ਸੰਸਕਾਰ ਲਈ ਲੈ ਕੇ ਜਾ ਰਹੇ ਸੀ। ਇਸ ਵਿਚਾਲੇ ਰਹਿਭੇਜੀ ਨੇ ਅਚਾਨਕ ਅੱਖਾਂ ਖੋਲ ਲਈਆਂ। ਰਿਸ਼ਤੇਦਾਰਾਂ ਨੂੰ ਲਗਾ ਕਿ ਡਾਕਟਰ ਨੇ ਉਨ੍ਹਾਂ ਨੂੰ ਗ਼ਲਤ ਦੱਸਿਆ ਹੈ ਇਹ ਤਾਂ ਜਿਊਂਦੀ ਹੈ ਉਸ ਤੋਂ ਬਾਅਦ ਹਰਿਭੇਜੀ ਨੂੰ ਘਰ ਲਿਜਾਇਆ ਗਿਆ। ਘਰ ਜਾ ਕੇ ਉਸ ਨੇ ਚਾਹ ਪੀਤੀ, ਜਿਸ ਤੋਂ ਬਾਅਦ ਅਗਲੇ ਦਿਨ ਹੀ ਹਰਿਭੇਜੀ ਦੀ ਮੌਤ ਹੋ ਗਈ ।