by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਤੋਂ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਔਰਤਾਂ ਦੀ ਸੁਰੱਖਿਆ ਨੂੰ ਦੇਖਦੇ ਵੱਡਾ ਫੈਸਲਾ ਲਿਆ ਗਿਆ । ਦੱਸ ਦਈਏ ਕਿ ਰਾਤ ਦੀ ਸਿਫ਼ਟ ਕਰਨ ਵਾਲਿਆਂ ਔਰਤਾਂ ਨੂੰ ਉਨ੍ਹਾਂ ਦੀ ਕੰਪਨੀ ਘਰ ਤੱਕ ਛੱਡਣ ਲਈ ਟੈਕਸੀ ਜਾਂ ਕੈਬ ਮੁਹਈਆ ਕਰਵਾਏਗੀ। ਕੰਪਨੀਆਂ ਨੂੰ ਆਪਣੇ ਟੈਕਸੀ , ਕੈਬ ਡਰਾਈਵਰਾਂ ਤੇ ਹੋਰ ਕਰਮਚਾਰੀਆਂ ਦਾ ਪੂਰਾ ਰਿਕਾਰਡ ਰੱਖਣਾ ਹੋਵੇਗਾ। ਪੁਲਿਸ ਵਲੋਂ ਕਿਸੇ ਵੀ ਸਮੇ ਰਿਕਾਰਡ ਦੀ ਜਾਂਚ ਕੀਤੀ ਜਾ ਸਕਦੀ ਹੈ । DC ਯਸ਼ਪਾਲ ਨੇ ਕਿਹਾ ਕਿ ਸ਼ਹਿਰ 'ਚ ਚੱਲ ਰਹੇ ਮੀਡੀਆ ਹਾਊਸਾਂ ਤੇ ਹੋਰ ਕਈ ਕੰਪਨੀਆਂ 'ਚ ਔਰਤਾਂ ਰਾਤ ਨੂੰ ਕੰਮ ਕਰਦੀਆਂ ਹਨ। ਜਿਨ੍ਹਾਂ ਨੂੰ ਪਿਕ ਤੇ ਡਰਾਪ ਕਰਨ ਲਈ ਟੈਕਸੀ ਮੁਹਈਆ ਕਰਵਾਈ ਜਾਂਦੀ ਹੈ ਪਰ ਟੈਕਸੀ ਡਰਾਈਵਰਾਂ 'ਤੇ ਕੰਪਨੀਆਂ ਵਲੋਂ ਕੋਈ ਨਜ਼ਰ ਨਹੀ ਰੱਖੀ ਜਾਂਦੀ। ਹੁਣ ਇਨ੍ਹਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ ਤਾਂ ਜੋ ਔਰਤਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ।