by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਨ। ਉਥੇ ਪਹੁੰਚ ਕੇ ਉਨ੍ਹਾਂ ਨੇ ਜੋੜਿਆਂ ਦੀ ਸੇਵਾ ਕੀਤੀ। ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ 'ਤੇ ਸ਼ਬਦੱਬਲੀ ਹਮਲਾ ਕਰਦੇ ਕਿਹਾ: ਜਿਹੜਾ ਬੰਦਾ ਸ਼ਰਾਬ ਪੀ ਕੇ ਗੁਰੂ ਘਰ ਜਾ ਸਕਦਾ ਹੈ… ਉਸ ਨੂੰ ਕਿ ਪਤਾ ਗੁਰੂ ਘਰ ਦੀ ਸ਼ਾਨ ਕੀ ਹੁੰਦੀ ਹੈ ।
ਉਨ੍ਹਾਂ ਨੇ ਕਿਹਾ ਪੰਜਾਬ ਨੂੰ ਅਯੋਗ CM ਮਿਲਿਆ ਹੈ। ਜਿਸ ਨੂੰ ਨਹੀ ਪਤਾ ਕਿ ਸਰਕਾਰ ਕਿਵੇਂ ਚਲਾਉਣੀ ਹੈ । ਸੁਖਬੀਰ ਸਿੰਘ ਬਾਦਲ ਨੇ ਕਿਹਾ CM ਮਾਨ ਨੂੰ ਸਿੱਖ ਸਿਧਾਂਤ ਤੇ ਮਰਿਆਦਾ ਬਾਰੇ ਕੁਝ ਨਹੀ ਪਤਾ। ਭਾਰਤ ਦੇ ਇਤਿਹਾਸ 'ਚ ਹੁਣ ਤੱਕ ਦਾ ਸਭ ਤੋਂ ਨਾਲਾਇਕ CM ਭਗਵੰਤ ਮਾਨ ਪੰਜਾਬ ਦੇ ਪੱਲੇ ਪੈ ਗਿਆ ਹੈ । ਬਾਦਲ ਨੇ SYL ਮੁੱਦੇ 'ਤੇ ਕਿਹਾ ਜਦੋ ਪਾਣੀ ਹੀ ਨਹੀ ਹੈ ਤਾਂ ਮੀਟਿੰਗ ਕਰਨ ਦਾ ਕੋਈ ਮਤਲਬ ਨਹੀ ਬਣਦਾ ਹੈ ।