ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਸ਼ਰਮਨਾਕ ਕਰਨ ਵਾਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ASI ਵਲੋਂ ਮਹਿਲਾ ਦੀ ਮਜ਼ਬੂਰੀ ਦਾ ਫਾਇਦਾ ਚੁੱਕ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਗਏ। ਜਿਸ ਤੋਂ ਬਾਅਦ ਦੋਸ਼ੀ ਨੇ ਮਹਿਲਾ ਦੀ ਅਸ਼ਲੀਲ ਤਸਵੀਰਾਂ ਖਿੱਚ ਲਈਆਂ। ਦੱਸਿਆ ਜਾ ਰਿਹਾ 6 ਮਹੀਨੇ ਦੀ ਗਰਭਵਤੀ ਹੋਣ ਤੇ ਮਹਿਲਾ ਨੂੰ ASI ਨੇ ਡਰਾ ਧਮਕਾ ਕੇ ਅਬੋਸ਼ਨ ਕਰਵਾ ਦਿੱਤਾ। ਪੁਲਿਸ ਨੇ ਪੀੜਤ ਮਹਿਲਾ ਦੇ ਬਿਆਨਾਂ ਆਧਾਰ ASI ਸੁਖਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।
ਦੋਸ਼ੀ ASI ਸੁਖਵਿੰਦਰ ਸਿੰਘ ਸੰਗਰੂਰ ਦਾ ਰਹਿਣ ਵਾਲਾ ਹੈ । ਪੀੜਤ ਨੇ ਕਿਹਾ ਕਿ ਉਸ ਦਾ ਪਤੀ ਬਿਮਾਰ ਰਹਿੰਦਾ ਸੀ। ਬਿਮਾਰੀ ਦੇ ਕਾਰਨ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਗਿਆ। ਇਸ ਦੌਰਾਨ ਲੁਧਿਆਣਾ ਦੇ ਬੱਸ ਸਟੈਂਡ ਤੇ ਉਸ ਦੀ ਮੁਲਾਕਾਤ ASI ਮੁਖਵਿੰਦਰ ਸਿੰਘ ਨਾਲ ਹੋਈ ਸੀ । ਪੀੜਤ ਨੇ ਕਿਹਾ ASI ਨੇ ਉਸ ਨੂੰ ਮਜ਼ਬੂਰੀ ਦੇ ਕਾਰਨ ਆਪਣੇ ਝਾਂਸੇ 'ਚ ਫਸਾ ਲਿਆ। ਫਿਰ ਉਸ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਮਹਿਲਾ ਨੇ ਦੋਸ਼ ਲਗਾਏ ਕਿ ਕੁਝ ਦਿਨਾਂ ਬਾਅਦ ਉਹ ਗਰਭਵਤੀ ਹੋ ਗਈ ਤਾਂ ASI ਨੇ ਉਸ ਦਾ ਜ਼ਬਰਦਸਤੀ ਅਬੋਸ਼ਨ ਕਰਵਾ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।