by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਦੇ ਜੀ.ਟੀ ਰੋਡ ਕੋਲੋਂ ਇੱਕ ਵੱਡਾ ਹਾਦਸਾ ਵਾਪਰ ਗਿਆ , ਜਿੱਥੇ ਨਿਰਮਾਣ ਅਧੀਨ ਇਮਾਰਤ ਦੀ ਕੰਧ ਡਿੱਗਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ। ਜਦਕਿ 3 ਲੋਕ ਜਖ਼ਮੀ ਹੋ ਗਏ ਹਨ। ਇਮਾਰਤ ਦਾ ਕੰਮ ਕਰ ਰਹੇ ਮਜ਼ਦੂਰ ਰਾਜੂ ਤੇ ਕ੍ਰਿਸ਼ਨ ਨੇ ਦੱਸਿਆ ਕਿ ਉਹ ਇਮਾਰਤ ਦਾ ਨਿਰਮਾਣ ਕਰ ਰਹੇ ਸੀ ਤੇ ਮਾਲਕਾਂ ਦੇ ਬੋਲਣ 'ਤੇ ਜ਼ਮੀਨ ਦੀ ਖੁਦਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਹੀ ਅਚਾਨਕ 14 ਫੁੱਟ ਕੰਧ ਉਨ੍ਹਾਂ 'ਤੇ ਡਿੱਗ ਗਈ ਮਲਬੇ ਹੇਠਾਂ ਦੱਬਣ ਕਾਰਨ 1 ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਕੇਸ਼ ਦੇ ਰੂਪ 'ਚ ਹੋਈ ਹੈ। ਹਾਦਸੇ ਦੌਰਾਨ ਜਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ । ਫਿਲਹਾਲ ਜਖ਼ਮੀਆਂ ਦੀ ਪਛਾਣ ਨਹੀ ਹੋ ਸਕੀ ਹੈ ।ਪੁਲਿਸ ਅਧਿਕਾਰੀ ਨੇ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।