by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਬੋਹਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 7 ਭੈਣ -ਭਰਾ 'ਚ ਸਭ ਤੋਂ ਲਾਡਲੇ ਮੁੰਡੇ ਨੇ ਖੇਤ 'ਚ ਬਣੇ ਇਕ ਕਮਰੇ ਵਿੱਚ ਅਣਪਛਾਤੇ ਕਾਰਨਾਂ ਦੇ ਚਲਦੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ 26 ਸਾਲ ਦਾ ਸੁਖਵੰਤ ਪੁੱਤ ਮੰਦਰ ਸਿੰਘ 'ਚ ਇੱਕ ਜਿੰਮੀਦਾਰ ਦੇ ਖੇਤ 'ਚ ਸਿਰੀ ਦਾ ਕੰਮ ਕਰਦਾ ਸੀ। ਉਹ ਸਵੇਰੇ ਘਰ ਤੋਂ ਖੇਤ ਗਿਆ ਤੇ ਉੱਥੇ ਹੀ ਇੱਕ ਕਮਰੇ 'ਚ ਉਸ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਖੇਤਾਂ 'ਚ ਕੰਮ ਕਰ ਰਹੇ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਮੌਕੇ 'ਤੇ ਹੀ ਖੇਤ ਮਾਲਕ ਨੂੰ ਦਿੱਤੀ। ਲੋਕਾਂ ਵਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।