by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਦੋਆਬਾ ਚੋਂਕ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ,ਜਿੱਥੇ ਸ਼੍ਰੀ ਦੇਵੀ ਤਲਾਬ ਦੇ ਕੋਲ ਹਸਪਤਾਲ ਦੇ ਇੱਕ ਐਬੂਲੈਂਸ ਚਾਲਕ ਨਾਲ ਲੋਕਾਂ ਨੇ ਗੁੱਸੇ 'ਚ ਕੁੱਟਮਾਰ ਕੀਤੀ ਹੈ। ਦੱਸਿਆ ਜਾ ਰਿਹਾ ਜਦੋ ਐਬੂਲੈਂਸ ਦੀ ਮਾਮੂਲੀ ਟੱਕਰ ਹੋ ਗਈ। ਲੋਕਾਂ ਨੇ ਐਬੂਲੈਂਸ ਦੇ ਡਰਾਈਵਰ ਨੂੰ ਬਾਹਰ ਕੱਢ ਕੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ।
ਲੋਕਾਂ ਨੇ ਕਿਹਾ ਕਿ ਐਂਬੂਲੈਸ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਸਹੀ ਢੰਗ ਨਾਲ ਗੱਡੀ ਨਹੀਂ ਚਲਾ ਰਿਹਾ ਸੀ। ਜਿਸ ਨਾਲ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਅਧਿਕਾਰੀ ਨੇ ਕਿਹਾ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ।