ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਕਿਸਾਨਾਂ ਤੇ ਲਤੀਫ਼ਪੁਰਾ ਦੇ ਪੀੜਤ ਪਰਿਵਾਰ PAP ਚੋਂਕ ਕੋਲ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਹ ਧਰਨਾ 12 ਵਜੇ ਤੋਂ 2 ਵਜੇ ਤੱਕ ਲੱਗਾ ਰਿਹਾ ਹੈ। ਦੱਸ ਦਈਏ ਕਿ ਲਤੀਫ਼ਪੁਰਾ ਦੇ ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਇੰਪੁਰਵਮੈਟ ਟਰੱਸਟ ਵਿਭਾਗ ਨੇ ਜਿਹੜੇ ਲੋਕਾਂ ਨੇ ਘਰ ਤੋੜੇ ਹਨ। ਉਨ੍ਹਾਂ ਦੇ ਘਰ ਮੁੜ ਬਣਾ ਕੇ ਦਿੱਤੇ ਜਾਣ। ਕਿਸਾਨਾਂ ਨੇ ਕਿਹਾ ਕਿ ਜਦੋ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਇਹ ਸ਼ੰਘਰਸ਼ ਜਾਰੀ ਰਹੇਗਾ।
ਉਨ੍ਹਾਂ ਨੇ ਕਿਹਾ ਸਰਕਾਰ ਇਸ ਗੱਲ 'ਤੇ ਅੜੀ ਹੋਈ ਹੈ ਕਿ ਲਤੀਫ਼ਪੁਰਾ ਦੇ ਲੋਕਾਂ ਨੂੰ ਇਹ ਜਗ੍ਹਾ ਖਾਲੀ ਕਰਨੀ ਹੋਵੇਗੀ ਤੇ ਅਸੀਂ ਉਨ੍ਹਾਂ ਨੂੰ ਦੂਜੀ ਜਗ੍ਹਾ 'ਤੇ ਮਕਾਨ ਅਲਾਟ ਕਰ ਦੇਵਾਗੇ। ਲਤੀਫ਼ਪੁਰਾ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਜਿੱਥੇ ਸਾਡੇ ਘਰ ਸੀ ,ਸਾਨੂੰ ਉਥੇ ਹੀ ਘਰ ਚਾਹੀਦੇ ਹਨ । ਇਸ ਧਰਨੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜ਼ਿਕਰਯੋਗ ਹੈ ਕਿ ਪਿਛਲੀ ਦਿਨੀ ਲਤੀਫ਼ਪੁਰਾ 'ਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਲੋਕਾਂ ਦੇ ਘਰਾਂ ਨੂੰ ਢਾਹ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਲੋਕ ਬੇਘਰ ਹੋ ਗਏ ਹਨ ।