ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼੍ਰੀ ਦਰਬਾਰ ਸਾਹਿਬ ਵਿਖੇ ਸੇਵਾਦਾਰਾਂ ਦੀ ਮੁਸ਼ਤੈਦੀ ਕਾਰਨ ਬੇਅਦਬੀ ਦੀ ਘਟਨਾ ਨੂੰ ਨਾਕਾਮ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਇੱਕ ਵਿਅਕਤੀ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਸ਼ਰਾਬ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਦੋ ਇੱਕ ਸੇਵਾਦਾਰ ਨੂੰ ਉਕਤ ਵਿਅਕਤੀ 'ਤੇ ਸ਼ੱਕ ਪਿਆ ਤਾਂ ਉਨ੍ਹਾਂ ਨੇ ਵਿਅਕਤੀ ਨੂੰ ਕਾਬੂ ਕਰ ਲਿਆ । ਉਕਤ ਵਿਅਕਤੀ ਉਸ ਸਮੇ ਵੀ ਨਸ਼ੇ ਦੀ ਹਾਲਤ ਵਿੱਚ ਨਜ਼ਰ ਆ ਰਿਹਾ ਸੀ। ਜਾਣਕਾਰੀ ਅਨੁਸਾਰ ਕਾਨਪੁਰ ਤੋਂ ਆਏ ਸੁਮੀਤ ਨਾਮ ਦੇ ਵਿਅਕਤੀ ਕੋਲੋਂ ਸ਼ਰਾਬ ਦਾ ਇੱਕ ਕਵਾਟਰ ਬਰਾਮਦ ਹੋਇਆ ਸੀ,ਜੋ ਉਸ ਨੇ ਜੈਕਟ ਹੇਠਾਂ ਲੁਕਾਇਆ ਹੋਇਆ ਸੀ।
ਜਦੋ ਉਹ ਪਰਿਕਰਮਾ ਵਿੱਚ ਦਾਖ਼ਲ ਹੋਣ ਲਈ ਲਿਫਟ ਰਾਹੀਂ ਉਤਰ ਰਿਹਾ ਸੀ ਤਾਂ ਉਸ ਤੇ ਸ਼ੱਕ ਪੈ ਜਾਣ ਕਾਰਨ ਸੇਵਾਦਾਰ ਨੇ ਉਸ ਨੂੰ ਰੋਕ ਕੇ ਉਸ ਦੀ ਤਲਾਸ਼ੀ ਕੀਤੀ ।ਉਕਤ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਸ਼ਰਾਬ ਬਰਾਮਦ ਹੋ ਗਈ । ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਕਤ ਵਿਅਕਤੀ ਨੇ ਕਿਹਾ ਕਿ ਉਹ ਕਾਨਪੁਰ ਤੋਂ ਆਪਣੇ ਪਰਿਵਾਰ ਨਾਲ ਸ਼੍ਰੀ ਦਰਬਾਰ ਸਾਹਿਬ ਆਇਆ ਸੀ ।ਸ਼ਰਾਬ ਉਸ ਨੇ ਆਪਣੀ ਕਾਰ ਵਿੱਚ ਰੱਖਣੀ ਸੀ ਪਰ ਉਹ ਗਲਤੀ ਨਾਲ ਆਪਣੇ ਨਾਲ ਲੈ ਆਇਆ ।