ਨਵੇਂ ਸਾਲ ਮੌਕੇ CM ਮਾਨ ਪਰਿਵਾਰ ਸਮੇਤ ਗੁਰੂ ਘਰ ਹੋਏ ਨਤਮਸਤਕ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਵੇਂ ਸਾਲ ਮੌਕੇ'ਤੇ ਆਪਣੇ ਪੂਰੇ ਪਰਿਵਾਰ ਨਾਲ ਗੁਰੂਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮੱਥਾ ਟੇਕਣ ਪਹੁੰਚੇ ਹਨ। CM ਨੇ ਨਵੇਂ ਸਾਲ ਦੀ ਵਧਾਈ ਦਿੰਦੇ ਕਿਹਾ ਕਿ ਗੁਰੂਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਨਵੇਂ ਸਾਲ 'ਤੇ ਪਰਿਵਾਰ ਸਮੇਤ ਨਤਮਸਤਕ ਹੋਣ ਦਾ ਸੁਭਾਗਾ ਸਮਾਂ ਮਿਲਿਆ… ਗੁਰੂ ਚਰਨਾਂ 'ਚ ਮੱਥਾ ਟੇਕਿਆ ।

ਪੰਜਾਬ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ…..ਨਵਾਂ ਸਾਲ ਸਾਰੀਆਂ ਲਈ ਖੁਸ਼ੀਆਂ ਲੈ ਕੇ ਆਵੇ। CM ਮਾਨ ਨੇ ਟਵੀਟ ਕਰਕੇ ਲਿਖਿਆ ਕਿ ਨਵੇਂ ਸਾਲ 2023 ਦੀਆਂ ਵਧਾਈਆਂ। ਉਮੀਦ ਕਰਦਾ ਹਾਂ.... ਨਵਾਂ ਸਾਲ ਮੌਕੇ ਸਾਰਿਆਂ ਦੇ ਵਿਹੜੇ ਤਰੱਕੀਆਂ ਤੇ ਖੁਸ਼ੀਆਂ ਲੈ ਕੇ ਆਵੇ ।