ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਗੈਂਗਸਟਰਾਂ ਦੀ ਆਪਸ 'ਚ ਖੂਨੀ ਝੜਪ ਹੋ ਗਈ ਹੈ। ਦੱਸਿਆ ਜਾ ਰਿਹਾ ਲੜਾਈ ਦੌਰਾਨ ਹਵਾਲਾਤੀ ਅਮਿਤ ਤੇ ਇੱਕ ਹੋਰ ਕੈਦੀ ਹਰਪ੍ਰੀਤ ਸਿੰਘ ਜਖ਼ਮੀ ਹੋ ਗਏ ਹਨ। ਦੋਵੇ ਕੈਦੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਜੇਲ੍ਹ ਪ੍ਰਸ਼ਾਸਨ ਵਲੋਂ ਜਖ਼ਮੀ ਕੈਦੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ,ਜਿੱਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ । ਜ਼ਿਕਰਯੋਗ ਹੈ ਕਿ ਜਖ਼ਮੀ ਹੋਏ ਕੈਦੀਆਂ 'ਤੇ ਕਤਲ ਦਾ ਮਾਮਲਾ ਦਰਜ਼ ਹੈ।
ਹਵਾਲਾਤੀ ਅਮਿਤ ਨੇ ਕਿਹਾ ਕਿ ਅਸੀਂ ਜੇਲ੍ਹ ਦੇ ਹਾਈ ਸਕਿਓਰਿਟੀ ਜ਼ੋਨ ਵਿੱਚ ਬੰਦ ਸੀ। ਇਸ ਦੌਰਾਨ ਕਈ ਕੈਦੀ ਗੈਂਗਸਟਰ ਹਰਪ੍ਰੀਤ ਦੀ ਕੁੱਟਮਾਰ ਕਰਨ ਲੱਗ ਗਏ। ਜਦੋ ਮੈ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕੈਦੀਆਂ ਨੇ ਮੇਰੇ ਤੇ ਹਮਲਾ ਕਰ ਦਿੱਤਾ ।ਪੁਲਿਸ ਅਧਿਕਾਰੀ ਨੇ ਕਿਹਾ ਕਿ ਕੈਦੀ ਹਰਪ੍ਰੀਤ ਸਿੰਘ ਤੇ ਅਮਿਤ ਦੀ ਜੇਲ੍ਹ 'ਚ ਬੰਦ ਕਈ ਹਵਾਲਾਤੀਆਂ ਨਾਲ ਲੜਾਈ ਹੋ ਗਈ।ਜਿਸ ਕਾਰਨ ਦੋਵੇ ਗੰਭੀਰ ਜਖ਼ਮੀ ਹੋ ਗਏ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।