by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਸ਼ੇ ਦੀ ਉਵਰਡੋਜ ਨਾਲ 2 ਭਰਾਵਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਇਸ ਮਾਮਲੇ 'ਚ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ । ਪੁਲਿਸ ਨੂੰ ਸ਼ਿਕਾਇਤ 'ਚ ਬਲਕਾਰ ਸਿੰਘ ਨੇ ਕਿਹਾ ਕਿ ਉਸ ਦਾ ਮੁੰਡਾ ਰਾਜੂ ਸਿੰਘ ਤੇ ਉਸ ਦਾ ਭਤੀਜਾ ਰਿੰਕੂ ਜੋ ਪਿਛਲੇ ਕਾਫੀ ਸਮੇ ਤੋਂ ਨਸ਼ੇ ਦੇ ਆਦਿ ਸੀ ਤੇ ਮਜ਼ਦੂਰੀ ਕਰਦੇ ਸੀ । ਇਸ ਦੌਰਾਨ ਹੀ ਪਿੰਡ ਨੂਰਪੁਰ ਹਕੀਮਾਂ ਦੇ ਮੰਗਾ ਸਿੰਘ ਤੇ ਅਮਰਜੀਤ ਸਿੰਘ ਤੋਂ ਨਸ਼ਾ ਖਰੀਰਦੇ ਸੀ।
ਉਨ੍ਹਾਂ ਨੇ ਕਿਹਾ ਕਿ ਕਈ ਵਾਰ ਉਨ੍ਹਾਂ ਨੂੰ ਨਸ਼ੇ ਦੀ ਸਪਲਾਈ ਨਾ ਕਰਨ ਨੂੰ ਵੀ ਕਿਹਾ ਗਿਆ ਸੀ ਪਰ ਫਿਰ ਵੀ ਉਹ ਨਸ਼ਾ ਵੇਚਦੇ ਹਨ। ਬੀਤੀ ਰਾਤ ਰਾਜੂ ਤੇ ਰਿੰਕੂ ਨੇ ਨਸ਼ੇ ਦੇ ਟੀਕੇ ਲਗਾ ਲਏ ਤੇ ਉਹ ਕਰਮਜੀਤ ਸਿੰਘ ਨਾਲ ਘਰ ਚਲਾ ਗਿਆ। ਜਿੱਥੇ ਜਾ ਕੇ ਦੋਵਾਂ ਦੀ ਨਸ਼ੇ ਦੀ ਉਵਰਡੋਜ ਨਾਲ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।