by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਨੇਵਾਡਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਕਾਰ ਹਾਦਸੇ ਦੌਰਾਨ ਭਾਰਤੀ ਮੂਲ ਦੇ 2 ਸਾਲਾ ਮਾਸੂਮ ਦੀ ਮੌਤ ਹੋ ਗਈ । ਜਦਕਿ ਉਸ ਦੀ ਮਾਂ ਹਸਪਤਾਲ 'ਚ ਜਿੰਦਗੀ ਦੀ ਲੜਾਈ ਲੜ ਰਹੀ ਹੈ। ਦੱਸਿਆ ਜਾ ਰਿਹਾ ਇਸ ਕਾਰ ਹਾਦਸੇ 'ਚ ਬੱਚੇ ਦੇ ਸਿਰ 'ਚ ਗੰਭੀਰ ਸੱਟਾ ਲੱਗੀਆਂ ਸੀ। ਜਾਣਕਾਰੀ ਅਨੁਸਾਰ ਸ਼ਰਵਿਆ ਮੁਥੀਆਲਾ ਉਸ ਦੇ ਪਤੀ ਰਵਿੰਦਰ ਤੇ ਪੁੱਤ ਆਰਵ ਲਾਸ ਵੇਗਾਸ ਤੋਂ ਵਾਪਸ ਆਉਂਦੇ ਸਮੇ ਇੱਕ ਘਾਤਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ।ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਬਰਫੀਲੇ ਤੂਫ਼ਾਨ ਨੇ ਤਬਾਹੀ ਮਚਾਈ ਹੋਈ ਹੈ। ਇਸ ਤੂਫ਼ਾਨ ਕਾਰਨ ਹੁਣ ਤੱਕ 40 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ । ਬਰਫੀਲੇ ਤੂਫ਼ਾਨ ਕਾਰਨ ਕਈ ਘਰਾਂ ਦੀ ਬਿਜਲੀ ਠੱਪ ਹੋ ਗਈ ਹੈ ।