by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇੱਕ ਕਾਰਗੋ ਜਹਾਜ਼ ਝਾਰਖੰਡ ਦੇ ਸਾਹਿਬ ਗੰਜ ਤੋਂ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਦੇ ਮਨਿਹਾਰੀ ਘਾਟ ਵੱਲ ਜਾਂਦੇ ਹੋਏ ਜਹਾਜ਼ ਦਾ ਅਚਾਨਕ ਸੰਤੁਲਨ ਵਿਗੜਨ ਨਾਲ ਹਾਦਸੇ ਦਾ ਸ਼ਿਕਾਰ ਹੋ ਗਿਆ। ਸੂਤਰਾਂ ਪਾਸੋ ਮਿਲੀ ਜਾਣਕਾਰੀ ਅਨੁਸਾਰ ਕਾਰਗੋ ਜਹਾਜ਼ ਦੇਰ ਰਾਤ ਗੰਗਾ ਨਦੀ ਵਿੱਚ ਬੇਕਾਬੂ ਹੋ ਗਿਆ। ਜਿਸ ਕਾਰਨ ਜਹਾਜ਼ ਵਿੱਚ ਲੱਦੇ ਕਈ ਟਰੱਕ ਗੰਗਾ ਨਦੀ 'ਚ ਡੁੱਬ ਗਏ ਅਤੇ ਇਸ ਹਾਦਸੇ ਦੌਰਾਨ ਦੋ ਵਿਅਕਤੀ ਲਾਪਤਾ ਹੋ ਗਏ ਹਨ। ਅਧਿਕਾਰੀਆਂ ਦੇ ਦੱਸਣ ਅਨੁਸਾਰ ਰਾਂਚੀ ਤੋਂ 450 ਕਿਲੋਮੀਟਰ ਦੂਰ ਜ਼ਿਲ੍ਹੇ ਦੇ ਗਰਮ ਘਾਟ 'ਤੇ ਇਹ ਹਾਦਸਾ ਵਾਪਰਿਆ, ਜਦੋ ਕਾਰਗੋ ਜਹਾਜ਼ 'ਚ ਲੱਦੇ ਇੱਕ ਟਰੱਕ ਦਾ ਅਚਾਨਕ ਟਾਇਰ ਫਟ ਗਿਆ ਤੇ ਜਹਾਜ਼ ਦਾ ਸੰਤੁਲਨ ਵਿਗੜ ਗਿਆ। ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਕਈ ਲੋਕ ਸ਼ਾਮਲ ਸੀ, ਜਿਨ੍ਹਾਂ ਨੇ ਤੈਰ ਕੇ ਆਪਣੀ ਜਾਨ ਬਚਾਈ ਹੈ।