by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਦੇ ਨਵਾੜਾ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਆਮ ਘਰ ਦੇ ਮੁੰਡੇ ਨੇ ਇੱਕ ਵਾਰ 'ਚ ਹੀ 1 ਕਰੋੜ ਰੁਪਏ ਜਿੱਤ ਲਏ। ਦੱਸਿਆ ਜਾ ਰਿਹਾ ਇੱਕ ਨੌਜਵਾਨ ਨੇ ਡਰੀਮ 11 ਨਾਮ ਦੇ ਐਪ 'ਤੇ ਕ੍ਰਿਕਟ ਗੇਮ ਖੇਡ ਕੇ 1 ਕਰੋੜ ਰੁਪਏ ਜਿੱਤ ਲਏ ਹਨ। ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਖੁਸ਼ੀ ਦਾ ਮਾਹੌਲ ਹੈ। ਰਾਜੂ ਨਾਮ ਦਾ ਨੌਜਵਾਨ ਆਪਣੇ ਪਿੰਡ 'ਚ DJ ਦਾ ਕੰਮ ਕਰਦਾ ਹੈ ਤੇ ਇੱਕ ਛੋਟੀ ਦੁਕਾਨ ਵੀ ਚਲਾਉਂਦਾ ਹੈ ਪਰ ਹੁਣ ਉਸ ਦੀ ਰਾਤੋ ਰਾਤ ਕਿਸਮਤ ਬਦਲ ਗਈ ਤੇ ਉਹ 1 ਕਰੋੜ ਦਾ ਮਾਲਕ ਬਣ ਗਿਆ । ਰਾਜੂ ਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਡਰੀਮ ਐਪ 'ਚ ਗੇਮ ਖੇਡ ਰਿਹਾ ਸੀ। ਉਹ ਇਸ ਗੇਮ ਵਿੱਚ 85,000 ਰੁਪਏ ਦਾ ਨਿਵੇਸ਼ ਕਰ ਚੁੱਕਾ ਸੀ। ਉਹ ਇਸ ਗੇਮ 'ਚ ਛੋਟੀਆਂ -ਛੋਟੀਆਂ ਰਕਮਾਂ ਜਿੱਤਦਾ ਰਹਿੰਦਾ ਸੀ ਪਰ ਇਸ ਵਾਰ ਕਿਸਮਤ ਨੇ ਉਸ ਦਾ ਸਾਥ ਦਿੱਤਾ ਤੇ ਉਸ ਨੇ 1 ਕਰੋੜ ਰੁਪਏ ਜਿੱਤ ਲਏ ਹਨ ।