by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਖਿਡਾਰੀ ਰਿਸ਼ਭ ਪੰਤ ਦਾ ਹਾਦਸੇ ਤੋਂ ਬਾਅਦ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜਿੱਥੇ ਡਾਕਟਰਾਂ ਨੇ ਉਸ ਨੂੰ ਖਤਰੇ ਤੋਂ ਬਾਹਰ ਦੱਸਿਆ ਹੈ। ਦੇਹਰਾਦੂਨ ਦੇ ਮੈਕਸ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਪੰਤ ਨਿਗਰਾਨੀ ਹੇਠ ਹੈ ਤੇ ਉਨ੍ਹਾਂ ਦੇ ਪੈਰ ,ਪਿੱਠ ਤੇ ਸਿਰ 'ਤੇ ਲੱਗੀ ਸੱਟਾ ਦਾ ਇਲਾਜ ਚੱਲ ਰਿਹਾ ਹੈ । ਲਿਗਾਮੈਟ ਦੀ ਸੱਟ ਨੂੰ ਠੀਕ ਹੋਣ ਲਈ ਕਰੀਬ 6 ਮਹੀਨੇ ਦਾ ਸਮੇ ਲੱਗੇਗਾ। ਡਾਕਟਰ ਨੇ ਕਿਹਾ ਕਿ ਪੰਤ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ ਤੇ ਉਸ ਹੋਸ਼ 'ਚ ਹਨ । ਜ਼ਿਕਰਯੋਗ ਹੈ ਕਿ ਭਾਰਤੀ ਖਿਡਾਰੀ ਰਿਸ਼ਭ ਪੰਤ ਦੀ ਕਾਰ ਅੱਜ ਸਵੇਰੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ।