by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ 'ਚ ਨਾਮੀ ਸ਼ਰਾਬ ਕਾਰੋਬਾਰੀ ਦੇ ਟਿਕਾਣਿਆਂ 'ਤੇ ED ਵਲੋਂ ਰੇਡ ਮਾਰੀ ਗਈ ਹੈ। ਦੱਸਿਆ ਜਾ ਰਿਹਾ ਕਿ ED ਦੀਆਂ ਟੀਮਾਂ ਬਜਾਜ ਚੰਨੀ ਦੇ ਘਰ ਤੇ ਦਫ਼ਤਰਾਂ ਤੇ ਛਾਪੇਮਾਰੀ ਕਰਕੇ ਸਾਰਾ ਰਿਕਾਰਡ ਕਬਜ਼ੇ 'ਚ ਲੈ ਰਹੀ ਹੈ। ਜਾਂਚ ਦੌਰਾਨ ਪੁਲਿਸ ਤੇ ED ਨੇ ਸ਼ਰਾਬ ਕਾਰੋਬਾਰੀ ਦੇ ਬੈਂਕ ਖਾਤਿਆਂ ਤੇ ਦਸਤਾਵੇਜ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜਦੋ ਛਾਪੇਮਾਰੀ ਲਈ ਟੀਮ ਚੰਨੀ ਘਰ ਪਹੁੰਚੀ ਤਾਂ ਸਾਰਾ ਪਰਿਵਾਰ ਸੋ ਰਿਹਾ ਸੀ । ਟੀਮ ਨੇ ਸ਼ਰਾਬ ਕਾਰੋਬਾਰੀ ਦੀਆਂ ਜਾਇਦਾਦਾਂ ਦੇ ਦਸਤਾਵੇਜ਼ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਹਿਲਾ ED ਨੇ 2019 ਵਿੱਚ ਚੰਨੀ ਬਜਾਜ ਦੇ ਕਈ ਰਿਹਾਇਸ਼ੀ ਸਥਾਨਾਂ 'ਤੇ ਰੇਡ ਕੀਤੀ ਸੀ ।