by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਸਿੰਘ ਨੇ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ 5-6 ਲੋਕਾਂ ਨੇ ਉਨ੍ਹਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ,ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ। ਪਹਿਲਾਂ ਤਾਂ ਸਿੱਧੂ ਕਹਿੰਦਾ ਸੀ ਕਿ ਗੀਤ ਲੀਕ ਹੋਣ 'ਤੇ ਉਹ ਦੂਜੇ ਗੀਤ ਬਣਾ ਲਵੇਗਾ ਪਰ ਹੁਣ ਉਸ ਦੀ ਮਿਹਨਤ ਨੂੰ ਖਰਾਬ ਕੀਤਾ ਜਾ ਰਿਹਾ ਹੈ। ਚਰਨ ਕੌਰ ਨੇ ਕਿਹਾ ਕਿ ਪੈਸਾ ਕਿਸੇ ਨੇ ਨਾਲ ਲੈ ਕੇ ਨਹੀਂ ਜਾਣਾ ,ਬੁਰੇ ਕੰਮਾਂ ਦਾ ਨਤੀਜਾ ਵੀ ਬੁਰਾ ਹੀ ਹੁੰਦਾ ਹੈ। ਜਿਕਰਯੋਗ ਹੈ ਕਿ ਪੁਲਿਸ ਪ੍ਰਸ਼ਾਸਨ ਵਲੋਂ ਹਵੇਲੀ ਦੇ 'ਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਸੂਤਰਾਂ ਅਨੁਸਾਰ ਗੈਂਗਸਟਰਾਂ ਵਲੋਂ ਸਿੱਧੂ ਦੇ ਮਾਪਿਆਂ ਨੂੰ ਮਾਰਨ ਲਈ ਸ਼ਾਜਿਸ਼ ਰਚੀ ਜਾ ਰਹੀ ਹੈ। ਦੱਸ ਦਈਏ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਬੀਤੀ ਦਿਨੀਂ ਭਾਰੀ ਸੁਰੱਖਿਆ 'ਚ ਵਿਦੇਸ਼ ਗਏ ਹਨ।