ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇੱਕ ਵਾਰ ਫਿਰ ਬੇਅੰਤ ਕੌਰ ਵਰਗਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਨੂੰਹ ਸਹੁਰੇ ਪਰਿਵਾਰ ਦੇ 55 ਲੱਖ ਰੁਪਏ ਲਵਾ ਕੇ ਕੈਨੇਡਾ ਗਈ। ਉੱਥੇ ਜਾ ਕੇ ਆਪਣਾ ਰੰਗ ਬਦਲ ਲਿਆ ਤੇ ਆਪਣੇ ਪਤੀ ਤੇ ਸਹੁਰੇ ਪਰਿਵਾਰ ਦੇ ਨੰਬਰਾਂ ਨੂੰ ਬਲਾਕ ਕਰ ਦਿੱਤਾ। ਪੁਲਿਸ ਨੇ ਪੀੜਤ ਜਿੰਮੀ ਵਰਮਾ ਦੇ ਬਿਆਨਾਂ ਆਧਾਰ ਕੁੜੀ ਤੇ ਪੇਕੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ।
ਸ਼ਿਕਾਇਤਕਰਤਾ ਮੁਤਾਬਕ ਉਸ ਦਾ ਵਿਆਹ 14 ਅਕਤੂਬਰ 2016 ਨੂੰ ਲਬਪ੍ਰੀਤ ਕੌਰ ਨਾਲ ਹੋਇਆ ਸੀ। ਪੀੜਤ ਪਰਿਵਾਰ ਨੇ ਕਿਹਾ ਲਵਪ੍ਰੀਤ ਪੜ੍ਹੀ -ਲਿਖੀ ਹੈ। ਜਿਸ ਕਾਰਨ ਉਹ ਆਪਣੇ ਪਰਿਵਾਰ ਵਿੱਚ ਰਹਿੰਦੀਆਂ ਆਈਲੈਟਸ ਦੀ ਤਿਆਰੀ ਕਰਨ ਲੱਗੀ ਤੇ ਚੰਗੇ ਬੈਂਡ ਹਾਸਲ ਕਰਕੇ ਬਾਹਰ ਚੱਲੀ ਗਈ। ਲਵਪ੍ਰੀਤ ਕੌਰ ਨੂੰ ਕੈਨੇਡਾ ਭੇਜਣ ਤੱਕ ਪਰਿਵਾਰ ਵਲੋਂ 22 ਲੱਖ ਰੁਪਏ ਖ਼ਰਚ ਕੀਤੇ ਗਏ।
ਕੈਨੇਡਾ ਵਿੱਚ ਪੜਾਈ ਪੂਰੀ ਹੋਣ ਤੱਕ ਉਹ ਪਰਿਵਾਰ ਨਾਲ ਗੱਲਬਾਤ ਕਰਦੀ ਰਹੀ ਤੇ ਪੜਾਈ ਦੌਰਾਨ ਉਹ ਉਸ ਨੂੰ ਮੰਗ ਅਨੁਸਾਰ ਪੈਸੇ ਭੇਜਦੇ ਰਹੇ ਸੀ ।ਹੁਣ ਤੱਕ ਉਹ ਆਪਣੀ ਪਤਨੀ ਨੂੰ 55 ਲੱਖ ਰੁਪਏ ਭੇਜ ਚੁੱਕਾ ਹੈ । 2022 ਮਈ ਵਿੱਚ ਜਦੋ ਉਹ ਆਪਣੀ ਪਤਨੀ ਕੋਲੋਂ ਕੈਨੇਡਾ ਰਹਿਣ ਗਿਆ ਤਾਂ ਉਸ ਦਾ ਰਵਈਆ ਉਸ ਦੇ ਪ੍ਰੀਤ ਠੀਕ ਨਹੀਂ ਸੀ। ਭਾਰਤ ਆਉਣ ਤੋਂ ਬਾਅਦ ਉਸ ਦੀ ਪਤਨੀ ਨੇ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਤੇ ਨੰਬਰ ਬਲਾਕ ਕਰ ਦਿੱਤਾ ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।