by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰੰਗਤ ਹੋਟਲ ਵਿੱਚ 2 ਲਾਸ਼ਾ ਬਰਾਮਦ ਹੋਇਆ ਹਨ। ਦੱਸਿਆ ਜਾ ਰਿਹਾ ਕਿ ਹੋਟਲ 'ਚ ਰਸੋਈਏ ਤੇ ਉਸ ਦੀ ਪ੍ਰੇਮਿਕਾ ਦੀ ਲਾਸ਼ ਮਿਲੀ ਹੈ। ਦੋਵਾਂ ਦੀ ਪਛਾਣ ਸੂਰਜ ਸਿੰਘ ਤੇ ਕਮਲੇਸ਼ ਦੇ ਰੂਪ 'ਚ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਮਰੇ 'ਚ ਰੱਖੀ ਕੋਲੇ ਦੀ ਭੱਠੀ 'ਚੋ ਗੈਸ ਨਿਕਲਣ ਕਾਰਨ ਦੋਵਾਂ ਦੀ ਮੌਤ ਹੋਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਪੁਲਿਸ ਵਲੋਂ ਮੌਕੇ 'ਤੇ ਲੱਗੇ CCTV ਕੈਮਰੇ ਦੀ ਫੁਟੇਜ਼ ਦੇ ਆਧਾਰ 'ਤੇ ਜਾਂਚ ਕੀਤੀ ਜਾਵੇਗੀ।