ਵੱਡੀ ਖ਼ਬਰ : ਡਰੋਨਾਂ ਨੂੰ ਲੈ ਕੇ CM ਮਾਨ ਦਾ ਵੱਡਾ ਫੈਸਲਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਡਰੋਨਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਕਿਉਕਿ ਪੰਜਾਬ 'ਚ ਭਾਰਤ - ਪਾਕਿਸਤਾਨ ਸਰਹੱਦ ਤੋਂ ਫੜੇ ਜਾ ਰਹੇ ਡਰੋਨਾਂ 'ਤੇ ਕੋਈ ਨੰਬਰ ਨਹੀ ਹੁੰਦਾ। ਇਸ ਲਈ ਡਰੋਨਾਂ 'ਤੇ ਰਜਿਸਟ੍ਰੇਸ਼ਨ ਨੰਬਰ ਲਿਖੇ ਜਾਣਗੇ ਤਾਂ ਜੋ ਫੜੇ ਗਏ ਡਰੋਨਾਂ ਦਾ ਆਸਾਨੀ ਨੰਬਰ ਪਤਾ ਕੀਤਾ ਜਾ ਸਕੇ।

CM ਮਾਨ ਨੇ ਕਿਹਾ ਪਿਛਲੇ ਦਿਨੀਂ ਪੰਜਾਬ ਸਰਹੱਦ 'ਤੇ ਫੜੇ ਗਏ ਡਰੋਨਾਂ 'ਚ ਨਸ਼ਾ ਤੇ ਹਥਿਆਰ ਬਰਾਮਦ ਹੋਏ ਸੀ । ਮਾਨ ਨੇ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਕਾਬੂ ਹੇਠ ਹੈ । ਉਨ੍ਹਾਂ ਨੇ ਕਿਹਾ ਗੈਂਗਸਟਰ ਹੁਣ ਪੈਦਾ ਨਹੀ ਹੋਏ ਹਨ ਇਹ ਪਿਛਲੀਆਂ ਸਰਕਾਰਾਂ ਵਲੋਂ ਪੈਦਾ ਕੀਤੇ ਗਏ ਹਨ । ਅਸੀਂ ਹੁਣ ਤੱਕ ਗੈਂਗਸਟਰਾਂ ਨੂੰ ਰੋਕਣ ਲਈ ਕਈ ਕਦਮ ਚੁੱਕੇ ਹਨ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ।