ਨਿਊਜ਼ ਡੈਸਕ( ਰਿੰਪੀ ਸ਼ਰਮਾ) : ਲਤੀਫਪੁਰਾ ਤੋਂ ਬਾਅਦ ਹੁਣ ਲੁਧਿਆਣਾ ਦੇ ਸ਼ਿਵਪੁਰੀ ਰੋਡ 'ਤੇ ਮੱਛੀ ਮਾਰਕਿਟ 'ਚ ਕੁਝ ਦੁਕਾਨਦਾਰਾਂ ਨੂੰ ਨਾਜਾਇਜ਼ ਕਬਜ਼ੇ ਹਟਾਉਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਵਲੋਂ ਅਜਿਹਾ ਨਹੀਂ ਕੀਤਾ ਗਿਆ। ਲੁਧਿਆਣਾ ਨਗਰ ਨਿਗਮ ਦੀ ਟੀਮ ਭਾਰੀ ਪੁਲਿਸ ਨਾਲ ਉੱਥੇ ਪਹੁੰਚੀ, ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ। ਦੁਕਾਨਦਾਰਾਂ ਵਲੋਂ ਲਗਾਤਾਰ ਹੀ ਨਿਗਮ ਟੀਮ ਦਾ ਵਿਰੋਧ ਕੀਤਾ ਜਾ ਰਿਹਾ ਹੈ ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਪ੍ਰਾਪਟੀ ਟੈਕਸ, ਬਿਜਲੀ ਦੇ ਬਿੱਲ ਜਮ੍ਹਾਂ ਕਰਵਾ ਰਹੇ ਹਨ ਪਰ ਨਿਗਮ ਨੇ ਕਿਹਾ ਕਿ ਲੋਕਾਂ ਕੋਲ ਕਿਸੇ ਹੋਰ ਜਗ੍ਹਾ ਦੀਆਂ ਰਜਿਸਟਰੀਆਂ ਹਨ ਤੇ ਇਨ੍ਹਾਂ ਦੇ ਖਰੜਾ ਨੰਬਰ ਨਿਗਮ ਦੀ ਇੰਤਕਾਲ ਨਾਲ ਨਹੀ ਮਿਲਦੇ ਹਨ। ਇਸ ਕਾਰਨ ਹੀ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਜਲੰਧਰ ਦੇ ਲਤੀਫਪੁਰਾ 'ਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ ਗਿਆ। ਜਿਸ ਤੋਂ ਬਾਅਦ ਉੱਥੇ ਰਹਿੰਦੇ ਲੋਕ ਬੇਘਰ ਹੋ ਗਏ ਹਨ।