ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ,ਜਿੱਥੇ 18 ਸਾਲਾ ਭਾਣਜੇ ਨੂੰ 3 ਬੱਚਿਆਂ ਦੀ ਮਾਂ ਨਾਲ ਪਿਆਰ ਹੋ ਗਿਆ। ਉੱਥੇ ਹੀ ਭਾਣਜੇ ਦੇ ਪਿਆਰ 'ਚ ਪਾਗਲ ਹੋਈ ਮਾਮੀ ਆਪਣੇ 3ਬੱਚਿਆਂ ਤੇ ਪਤੀ ਨੂੰ ਛੱਡ ਕੇ ਪ੍ਰੇਮੀ ਨਾਲ ਭੱਜ ਗਈ । ਦੱਸਿਆ ਜਾ ਰਿਹਾ ਦੋਵੇ ਹੁਣ ਲਿਵ- ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਹਨ। ਉਨ੍ਹਾਂ ਦੋਵਾਂ ਨੇ ਕਿਹਾ ਕਿ ਉਹ ਦੋਵੇ ਇਕੱਠੇ ਰਹਿਣਾ ਚਾਹੁੰਦੇ ਹਨ । ਇਸ ਲਈ ਦੋਵਾਂ ਨੇ ਪੁਲਿਸ ਕੋਲੋਂ ਸੁਰੱਖਿਆ ਦੀ ਮੰਗ ਕੀਤੀ ।
ਦੋਵਾਂ ਨੇ ਕਿਹਾ ਕਿ ਜਦੋ ਦਾ ਸਾਡੇ ਘਰਦਿਆਂ ਨੂੰ ਪਤਾ ਲੱਗਾ ਉਦੋਂ ਤੋਂ ਹੀ ਉਨ੍ਹਾਂ ਵਲੋਂ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ । ਦੋਵਾਂ ਨੇ ਕਿਹਾ ਕਿ ਉਹ ਪਿਛਲੇ 4 ਸਾਲਾਂ ਤੋਂ ਇੱਕ ਦੂਜੇ ਨਾਲ ਪਿਆਰ ਕਰਦੇ ਹਨ। ਔਰਤ ਨੇ ਦੱਸਿਆ ਕਿ ਉਹ ਪਿੰਡ ਚੁਰੂ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ 11 ਸਾਲ ਪਹਿਲਾਂ ਸੀਕਰ ਨਾਮ ਦੇ ਨੌਜਵਾਨ ਨਾਲ ਹੋਇਆ ਸੀ । 4 ਸਾਲ ਪਹਿਲਾਂ ਉਸ ਦਾ ਭਾਣਜਾ ਆਪਣੇ ਨਾਨਕੇ ਆਇਆ ਸੀ। ਇਸ ਦੌਰਾਨ ਦੋਵਾਂ ਵਿਚਾਲੇ ਪਿਆਰ ਹੋ ਗਿਆ ।