ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਪਿਛਲੇ ਦਿਨੀਂ ਲਤੀਫਪੁਰਾ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਲੋਕਾਂ ਦੇ ਘਰ ਢਾਹ ਦਿੱਤੇ ਗਏ। ਜਿਸ ਕਾਰਨ ਉੱਥੇ ਰਹਿੰਦੇ ਸਾਰੇ ਲੋਕ ਬੇਘਰ ਹੋ ਗਏ। ਅੱਜ ਨੈਸ਼ਨਲ SC ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਉਨ੍ਹਾਂ ਨੂੰ ਮਿਲਣ ਪਹੁੰਚੇ । ਸਾਂਪਲਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪੂਰਾ ਇਨਸਾਫ਼ ਮਿਲੇਗਾ ਤੇ ਉਨ੍ਹਾਂ ਲਈ ਪੰਜਾਬ ਸਰਕਾਰ ਨੂੰ ਪੱਤਰ ਭੇਜਿਆ ਜਾਵੇਗਾ। ਇਸ ਮੌਕੇ 'ਤੇ ਭਾਜਪਾ ਆਗੂ ਕੇਡੀ ਭੰਡਾਰੀ,ਸਰਬਜੀਤ ਸਿੰਘ ਮੱਕੜ ਸਮੇਤ ਹੋਰ ਵੀ ਸ਼ਾਮਲ ਸੀ।
ਸਾਂਪਲਾ ਨੇ ਕਿਹਾ ਕਿ ਲੋਕਾਂ ਨੂੰ ਬੇਘਰ ਕਰਕੇ ਖੁਲ੍ਹੀਆਂ ਛੱਤਾਂ ਹੇਠ ਰਹਿਣ ਲਈ ਮਜੂਬਰ ਕੀਤਾ ਗਿਆ । ਦੱਸ ਦਈਏ ਕਿ ਲਤੀਫਪੁਰਾ ਵਿੱਚ ਪੀੜਤ ਪਰਿਵਾਰਾਂ ਦੀ ਮਦਦ ਲਈ ਕਈ ਲੋਕ ਅੱਗੇ ਆ ਰਹੇ ਹਨ। ਕਈ ਸਮਾਜ ਸੇਵਕਾਂ ਵਲੋਂ ਪੀੜਤ ਪਰਿਵਾਰਾਂ ਲਈ ਖਾਨ-ਪੀਣ ਨਾਲ਼ ਰਹਿਣ ਲਈ ਟੇਂਟ ਵੀ ਲਗਾਏ ਗਏ ਹਨ। ਜ਼ਿਕਰਯੋਗ ਹੈ ਕਿ ਪਿੱਛਲੀ ਦਿਨੀ ਲਤੀਫਪੁਰੇ ਜਦੋ ਲੋਕਾਂ ਦੇ ਘਰਾਂ 'ਚ ਤਸ਼ਦੱਦ ਕੀਤੀ ਗਈ ਤਾਂ ਪੁਲਿਕ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆ ਵਲੋਂ ਬਦਸਲੂਕੀ ਦੇ ਨਾਲ਼- ਨਾਲ਼ ਮਾੜੀ ਸ਼ਬਦਾਬਲੀ ਵੀ ਵਰਤੀ ਗਈ।