by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭੋਗਪੁਰ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸੰਘਣੀ ਧੁੰਦ ਕਾਰਨ ਜਲੰਧਰ ਜੰਮੂ ਨੈਸ਼ਨਲ ਹਾਈਵੇ ਦੇ ਕੋਲ ਇੱਕ ਖੜੇ ਟਰੱਕ ਵਿੱਚ ਮਹਿੰਦਰਾ ਪਿਕਅੱਪ ਗੱਡੀ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਮਹਿੰਦਰ ਗੱਡੀ ਦੇ ਚਾਲਕ ਤੇ ਸਾਥੀ ਗੰਭੀਰ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਜਖ਼ਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਹਿੰਦਰਾ ਨੂੰ JCB ਦੀ ਸਹਾਇਤਾ ਨਾਲ ਕੱਟ ਕੇ ਡਰਾਈਵਰ ਤੇ ਉਸ ਦੇ ਸਾਥੀ ਨੂੰ ਗੱਡੀ 'ਚੋ ਬਾਹਰ ਕੱਢਿਆ ਗਿਆ ।ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ।ਅਧਿਕਾਰੀ ਨੇ ਕਿਹਾ ਮਹਿੰਦਰਾ ਗੱਡੀ ਵਾਲਾ ਮੱਛੀ ਦੀ ਸਪਲਾਈ ਦੇਣ ਲਈ ਲੁਧਿਆਣਾ ਤੋਂ ਪਠਾਨਕੋਟ ਜਾ ਰਿਹਾ ਸੀ ਤੇ ਸੰਘਣੀ ਧੁੰਦ ਹੋਣ ਕਾਰਨ ਹੀ ਹਾਦਸਾ ਵਾਪਰ ਗਿਆ।