ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿੰਡ ਕਿਰਤੋਵਾਲ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸੰਘਣੀ ਧੁੰਦ ਕਾਰਨ ਵੱਡਾ ਹਾਦਸਾ ਵਾਪਰ ਗਿਆ । ਜਾਣਕਾਰੀ ਅਨੁਸਾਰ ਮੋਟਰਸਾਈਕਲ ਤੇ ਘੜੁੱਕੇ 'ਚ ਭਿਆਨਕ ਟੱਕਰ ਹੋ ਗਈ ।ਇਸ ਹਾਦਸੇ ਦੌਰਾਨ ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਨੌਜਵਾਨ ਗੰਭੀਰ ਜਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ।
ਹਾਦਸੇ ਦਾ ਸ਼ਿਕਾਰ ਹੋਣ ਵਾਲੇ ਦੋਵੇ ਭੈਣ -ਭਰਾ ਸਨ। ਜਖ਼ਮੀ ਨੌਜਵਾਨ ਪ੍ਰਭ ਸਿੰਘ ਨੇ ਦੱਸਿਆ ਕਿ ਮੇਰੀ ਭੈਣ ਜੋਤੀ ਜੋ ਕਿ ਸੰਧੂ ਹਸਪਤਾਲ ਨਰਸ ਦੀ ਡਿਊਟੀ ਕਰਦੀ ਹੈ ਤੇ ਉਸ ਨੂੰ ਰੋਜ਼ਾਨਾ ਦੀ ਤਰਾਂ ਮੈ ਛੱਡਣ ਲਈ ਅੱਡੇ ਜਾ ਰਿਹਾ ਸੀ। ਸੰਘਣੀ ਧੁੰਦ ਹੋਣ ਕਾਰਨ ਅਚਾਨਕ ਇੱਕ ਘੜੁੱਕਾ ਉਨ੍ਹਾਂ ਦੇ ਮੋਟਰਸਾਈਕਲ ਨਾਲ ਟੱਕਰਾਂ ਗਿਆ। ਜਿਸ 'ਚ ਲੈਟਰ ਪਾਉਣ ਵਾਲਾ ਲੋਹਾ ਓਵਰ ਲੋੜ ਸੀ। ਅਚਾਨਕ ਮੋਟਰ ਸਾਈਕਲ ਲੋਹੇ ਦੀਆਂ ਸੀਖਾਂ 'ਚ ਜਾ ਵੱਜਾ ਤੇ ਜੋਤੀ ਦੇ ਸਿਰ 'ਤੇ ਸੱਟ ਲਗ ਗਈ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।