ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਥਾਣਾ ਸਰਾਭਾ ਦੇ SHO ਤੇ ਮਹਿਲਾ ਨੇ ਦੋਸ਼ ਲਗਾਏ ਸੀ। ਜਿਸ ਤੋਂ ਬਾਅਦ ਮਹਿਲਾ ਕਮਿਸ਼ਨ ਦੀ ਪ੍ਰਧਾਨ ਮਨੀਸ਼ਾ ਗੁਲਾਟੀ ਨੇ ਪੁਲਿਸ ਕਮਿਸ਼ਨਰ ਕੋਲੋਂ ਇਸ ਮਾਮਲੇ ਦੀ ਰਿਪੋਟਰ ਮੰਗੀ ਹੈ । ਹੁਣ ਕਮਿਸ਼ਨਰ ਮਨਦੀਪ ਸਿੰਘ ਨੇ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨੂੰ ਜਾਂਚ ਦੇ ਹੁਕਮ ਦਿੱਤੇ ਹੈ। ਦੱਸਿਆ ਜਾ ਰਿਹਾ ਇੱਕ ਮਹਿਲਾ ਥਾਣਾ ਸਰਾਭਾ 'ਚ SHO ਅਮਰਿੰਦਰ ਸਿੰਘ ਖਿਲਾਫ CP ਦਫ਼ਤਰ ਪਹੁੰਚੀ। ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ ।
ਪੁਲਿਸ ਵਲੋਂ ਥਾਣੇ ਦੇ CCTV ਕੈਮਰੇ ਦੇਖੇ ਜਾ ਰਹੇ ਹਨ।ਕੈਮਰੇ 'ਚ ਦੋਸ਼ ਲਗਾਉਣ ਵਾਲੀ ਮਹਿਲਾ ਇੱਕ ਮਹਿਲਾ ਕਾਂਸਟੇਬਲ ਨਾਲ ਆਉਂਦੀ ਦਿਖਾਈ ਦੇ ਰਹੀ ਹੈ। ਜਾਣਕਾਰੀ ਅਨੁਸਾਰ ਮਹਿਲਾ ਕਤਲ ਦੇ ਯਤਨ ਵਿੱਚ ਦੋਸ਼ੀ ਦੇ ਸੰਪਰਕ 'ਚ ਸੀ। ਜਿਸ ਨੇ ਇੱਕ ਕੋਰੀਅਰ ਵਾਲੇ ਤੇ ਉਸ ਦੇ ਭਰਾ 'ਤੇ ਹਮਲਾ ਕੀਤਾ ਸੀ। ਇਨ੍ਹਾਂ ਦੋਸ਼ੀਆਂ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਸੀ।SHO ਅਮਰਿੰਦਰ ਸਿੰਘ ਨੇ ਕਿਹਾ ਮਹਿਲਾ ਕੋਲੋਂ ਪੁੱਛਗਿੱਛ ਮਹਿਲਾ ਕਾਂਸਟੇਬਲ ਦੀ ਮੌਜੂਦਗੀ 'ਚ ਹੋਈ ਹੈ। ਫਿਲਹਾਲ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।