by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਵਿੱਖੇ CIA ਸਟਾਫ਼ ਨੇ ਇੱਕ ਗੈਂਗ ਦਾ ਪਰਦਾਫਾਸ਼ ਕੀਤਾ ਹੈ, ਜੋ ਕੁੱਕੜਾਂ ਦੀ ਲੜਾਈ ਦੇ ਨਾਮ 'ਤੇ ਲੱਖਾਂ ਦੀਆਂ ਸ਼ਰਤਾਂ ਲਗਾਉਂਦੇ ਸੀ। ਦੱਸਿਆ ਜਾ ਰਿਹਾ ਦੋਸ਼ੀ ਇਸ ਇਨਾਮੀ ਰਾਸ਼ੀ 'ਚ 10 ਫੀਸਦੀ ਪੁਲਿਸ ਦੇ ਨਾਂ 'ਤੇ ਕੱਢਵਾ ਕੇ ਠੱਗੀ ਕਰਦੇ ਸੀ । ਪੁਲਿਸ ਨੇ ਮੌਕੇ 'ਤੇ 25 ਲੜਾਕੂ ਮੁਰਗੀਆਂ ਨੂੰ ਬਰਾਮਦ ਕੀਤਾ ਹੈ ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਡੀ ਟੀਮ ਵਲੋਂ ਸਿੱਧਵਾਂ ਰੋਡ 'ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਅਲਾਵਲਪੁਰ 'ਚ ਕੁਝ ਦੋਸ਼ੀ ਕੁੱਕੜ ਦੀ ਲੜਾਈ ਵਿੱਚ ਸ਼ਾਮਲ ਹਨ। ਇਹ ਗੈਂਗ ਦੇ ਲੋਕ 2 ਤੋਂ 5 ਲੱਖ ਰੁਪਏ ਪ੍ਰਤੀ ਕੁੱਕੜ ਦੀ ਲੜਾਈ ਤੇ ਸ਼ਰਤਾਂ ਲਾਉਦੇ ਹਨ। ਪੁਲਿਸ ਨੇ ਦੋਸ਼ੀਆਂ ਨੂੰ ਫੜਣ ਲਈ ਛਾਪਾਮਾਰੀ ਕੀਤੀ, ਜਿੱਥੇ ਕੁੱਕੜਾਂ ਦੀ ਲੜਾਈ ਦਾ ਕੰਮ ਚੱਲ ਰਿਹਾ ਸੀ। ਫਿਲਹਾਲ ਪੁਲਿਸ ਨੇ ਕੁੱਕੜਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।