ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ 'ਚ ਆਏ ਦਿਨ ਕਤਲ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ। ਹੁਣ ਬਰੈਂਪਟਨ ਪੁਲਿਸ ਨੇ ਦੱਸਿਆ ਕਿ 2 ਧਿਰਾਂ 'ਚ ਲੜਾਈ ਹੋਈ ਸੀ । ਇਸ ਝੜਪ ਦੌਰਾਨ ਕਈ ਲੋਕਾਂ ਨੇ ਹਥਿਆਰਾਂ ਦੀ ਵਰਤੋਂ ਕੀਤੀ । ਜਿਸ ਤੋਂ ਬਾਅਦ ਪੁਲਿਸ ਨੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ । ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇਸ ਝੜਪ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ । ਜਿਸ 'ਚ ਦੇਖਿਆ ਜਾਂ ਰਿਹਾ ਲੜਾਈ ਕਰਦੇ ਕੁਝ ਲੋਕ ਹਥਿਆਰਾਂ ਸਮੇਤ ਨਜ਼ਰ ਆ ਰਹੇ ਹਨ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਬਰੈਂਪਟਨ 'ਚ 40 ਤੋਂ ਵੱਧ ਪੁਰਸ਼ਾਂ ਵਿਚਾਲੇ ਲੜਾਈ ਹੋਈ ਤੇ ਉਨ੍ਹਾਂ ਕੋਲ ਕਈ ਵੱਡੇ ਹਥਿਆਰ ਸੀ। ਇਹ ਵਾਰਦਾਤ ਕਰੀਬ ਰਾਤ 12.20 ਵਜੇ ਦੀ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕਈ ਲੋਕਾਂ ਨੂੰ ਕਾਬੂ ਕੀਤਾ ਗਿਆ ਤੇ ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਖਦਸ਼ਾ ਜਤਾਈ ਹੈ ਕਿ 2 ਧਿਰਾਂ ਵਿਚਾਲੇ ਇਹ ਗੈਂਗਵਾਰ ਸੀ। ਜਿਸ 'ਚ ਪੁਲਿਸ ਨੇ ਵੱਡੀ ਗਿਣਤੀ 'ਚ ਹਥਿਆਰ ਬਰਾਮਦ ਕੀਤੇ ਹਨ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ 'ਚ ਲਗਾਤਾਰ ਗੈਂਗਵਾਰ ਹੋ ਰਹੀ ਹੈ। ਜਿਸ 'ਚ ਕਈ ਪੰਜਾਬੀ ਮਾਰੇ ਗਏ ਹਨ।