by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ 25 ਜਨਰਲ ਸਕੱਤਰਾਂ ਦਾ ਅੱਜ ਐਲਾਨ ਕੀਤਾ ਹੈ। ਇਸ ਸੂਚੀ ਵਿੱਚ 90 ਫੀਸਦੀ ਨੌਜਵਾਨ ਆਗੂਆਂ ਨੂੰ ਜਗ੍ਹਾ ਦਿੱਤੀ ਗਈ ਹੈ।ਜਨਰਲ ਸਕੱਤਰ ਬਣੇ ਆਗੂਆਂ ਦੇ ਨਾਂ ਜੋਗਿੰਦਰ ਸਿੰਘ,ਜਗਦੀਪ ਸਿੰਘ, ਤਲਵੀਰ ਸਿੰਘ ਗਿੱਲ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਰਾਜੂਖੰਨਾ, ਯਾਦਵਿੰਦਰ ਸਿੰਘ ਰਜਿੰਦਰ ਦੀਪਾ , ਵਰਦੇਵ ਸਿੰਘ ਮਾਨ, ਰਵੀਕਰਨ ਸਿੰਘ, ਬਰਜਿੰਦਰ ਸਿੰਘ ਬਰਾੜ, ਰਣਜੀਤ ਸਿੰਘ ਗਿੱਲ, ਬਚਿੱਤਰ ਸਿੰਘ ਕੋਹਾੜ, ਕਰਨੈਲ ਸਿੰਘ ਪੀਰ ਮੁਹੰਮਦ, ਮੋਹਿਤ ਗੁਪਤਾ ਸਮੇਤ ਹੋਰ ਵੀ ਨਾਮ ਸ਼ਾਮਲ ਹਨ ।