by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੁਲਤਾਨਪੁਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਨੌਜਵਾਨ ਦੀ ਕਾਲੀ ਵੇਈਂ ਨਦੀ 'ਚ ਡੁੱਬਣ ਨਾਲ ਮੌਤ ਹੋ ਗਈ । ਦੱਸਿਆ ਜਾ ਰਿਹਾ 22 ਸਾਲਾ ਨੌਜਵਾਨ ਕਾਫ਼ੀ ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਨਦੀ 'ਚੋ ਤੈਰਦੀ ਇੱਕ ਲਾਸ਼ ਬਰਾਮਦ ਹੋਈ। ਪਰਿਵਾਰਿਕ ਮੈਬਰਾਂ ਅਨੁਸਾਰ ਪਿੰਡ ਦੌਲਤਪੁਰ ਨੇੜੇ ਕਾਲੀ ਵੇਈਂ 'ਚ ਲਾਪਤਾ ਵਿੱਕੀ ਨੂੰ ਨਦੀ ਵਿੱਚ ਕੋਈ ਚੀਜ਼ ਦਿਖਾਈ ਦਿੱਤੀ ਸੀ। ਜਿਸ ਨੂੰ ਕੱਢਣ ਲਈ ਉਸ ਨੇ ਨਦੀ ਵਿੱਚ ਛਲਾਂਗ ਮਾਰ ਦਿੱਤੀ, ਫਿਰ ਉਹ ਮੁੜ ਕੇ ਵਾਪਸ ਨਹੀਂ ਆਇਆ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ।